Welcome to the Sikh Vichar Manch-Thought Provoking Forum for Justice

 
 
 

http://www.sikhvicharmanch.com/Punjabi/Dharam%20ate%20rajniti-Sikhan%20nu%20Bharti%20Lokraji%20Dhanche%20vich.htm

http://www.sanjhsavera.com/article_sooch.html
ਅੱਜ ਦੇ ਸੰਦਰਭ ਵਿੱਚ ਵੀ ਢੁੱਕਵਾਂ ਤੇ ਪਿਛੋਕੜ ਦੀ ਹਮੇਸ਼ਾ ਯਾਦ ਦਿਵਾਉਂਦਾ ਰਹੇਗਾ ਇਹ ਲੇਖ:

SIKHS FURTHER LOSING GROUND IN INDIAN DEMOCRACY
 ਸਿੱਖਾਂ ਨੂੰ ਭਾਰਤੀ ਲੋਕਰਾਜੀ ਢਾਂਚੇ ਵਿਚ ਇੱਕ ਹੋਰ ਹਾਰ ਦਾ ਸਾਹਮਣਾ

ਬਲਬੀਰ ਸਿੰਘ ਸੂਚ, ਐਡਵੋਕੇਟ, ਲੁਧਿਆਣਾ

ਸਿੱਖਾਂ ਵਿਚ ਦਲਾਂ ਦੀ ਭਰਮਾਰ ਹੈ ਇਨ੍ਹਾਂ ਦਲਾਂ ਦੀ ਸ਼ਬਦਾਵਲੀ ਹੀ ਹੇਰ-ਫੇਰ ਵਾਲੀ ਹੁੰਦੀ ਹੈ ਬਾਕੀ ਇਨ੍ਹਾਂ ਵਿਚ ਬਹੁਤੀ ਭਿੰਨਤਾ ਨਹੀਂ ਹੈਪਰ ਕਈਆਂ ਨੂੰ ਇਹ ਗੱਲ ਦੇਰ ਬਾਅਦ ਮੁਸ਼ਕਲ ਨਾਲ ਹੀ ਸਮਝ ਆਉਂਦੀ ਹੈਪਰ ਨਵਜੰਮੇ ਬੱਚੇ ਵਾਂਗ ਹਰ ਦਲ ਦਾ ਇਹ ਕਹਿ ਕੇ ਸਵਾਗਤ ਕੀਤਾ ਜਾਂਦਾ ਹੈ ਕਿ ਇਹ ਜ਼ਰੂਰ ਇਕ ਦਿਨ ਗੱਭਰੂ ਬਣੇਗਾ ਪਹਿਲਾਂ ਤਾਂ ਇਸੇ ਆਸ ਨਾਲ ਹੀ ਚੜ੍ਹਦੀ ਕਲਾ ਵਾਲੀ ਉਮੀਦ ਬਣਾਈ ਜਾਂਦੀ ਹੈ ਜੇ ਸ਼ੁਰੂ ਵਿਚ ਵੀ ਅਜਿਹਾ ਨਾ ਕੀਤਾ ਜਾਵੇ ਤਾਂ ਨਵੀਂ ਕੀਤੀ ਪੈਦਾਇਸ਼ ਦਾ ਮਤਲਬ ਹੀ ਨਹੀਂ ਰਹਿ ਜਾਂਦਾ

ਅਕਸਰ ਦੇਖਣ ਵਿਚ ਆਇਆ ਹੈ ਕਿ ਸਾਡੇ ਯੋਧੇ ਜੇਲ੍ਹ ਅੰਦਰ ਜਾ ਕੇ ਹੀ ਸਿਆਸੀ ਪਾਰਟੀਆਂ ਬਣਾਉਣ ਤੇ ਆਪਣੀ ਪਹਿਚਾਣ ਦਾ ਫਿਕਰ ਕਰਨ ਲੱਗ ਜਾਂਦੇ ਹਨ ਇਸ ਵਿਚ ਉਨ੍ਹਾਂ ਦਾ ਆਪਣਾ ਤੇ ਸਰਕਾਰ ਦਾ ਹਿੱਤ ਹੁੰਦਾ ਹੈਸਿੱਖ ਕੌਮ ਦਾ ਅਜਿਹੇ ਸਿਆਸੀ ਦਲ ਕਾਫੀ ਨੁਕਸਾਨ ਕਰਦੇ ਰਹਿੰਦੇੇ ਹਨ ਪੁਰਾਣੇ ਤਜਰਬੇ ਤੇ ਸਿੱਖਾਂ ਨਾਲ ਬੀਤੇ ਦੁਖਾਂਤ, ਢਹਿੰਦੀ ਕਲਾ ਵੱਲ ਵੀ ਸੋਚਣ ਨੂੰ ਮਜਬੂਰ ਕਰਦੇ ਹਨਕਿਹਾ ਜਾ ਸਕਦਾ ਹੈ ਕਿ ਇਸ ਵਿਚ ਸਰਕਾਰ ਦੀ ਹੀ ਜਿੱਤ ਰਹੀ ਹੈ

ਆਓ ਹੁਣ ਬੁਝਾਰਤ ਨੂੰ ਛੱਡੀਏ ਤੇ ਦੇਖੀਏ ਕਿ ਇਕ ਚੋਟੀ ਦੇ ਖਾੜਕੂ ਨੇ ਬਤੌਰ ਪ੍ਰਧਾਨ, 14 ਅਪ੍ਰੈਲ, 2004 ਨੂੰ ਵਿਸਾਖੀ ਵਾਲੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼੍ਰੋਮਣੀ ਖ਼ਾਲਸਾ ਦਲ ਬਣਾਉਣ ਲਈ ਆਪਣੇ ਦੁਖ ਹੰਢਾ ਚੁੱਕੇ ਤੇ ਥੱਕੇ ਸਾਥੀਆਂ ਨੂੰ ਕਿਉਂ ਇਸ ਦਲ ਦੀ ਸਥਾਪਨਾ ਦੀ ਅਰਦਾਸ ਕਰਨ ਲਈ ਕਿਹਾ ਜੋ ਕੀਤੀ ਵੀ ਗਈ? ਵੱਡੀ ਗੱਲ ਅਕਾਲੀਆਂ ਵਾਂਗ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਇਸ ਕਾਰਜ ਲਈ ਆਸਰਾ ਲਿਆ ਗਿਆ ਹੈ ਜੇ ਕਾਰਜ ਸ਼ੁਭ ਹੋਵੇ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਆਦਾ ਵਧਦੀ ਹੈ ਨਹੀਂ ਤਾਂ ਅਕਾਲੀਆਂ ਵਾਂਗ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵਰਤਣ ਦਾ ਇਕ ਕੋਝਾ ਯਤਨ ਹੀ ਹੋ ਨਿਬੜਦਾ ਹੈ

ਸਿੱਖਾਂ ਵਿਚ ਦਲ ਬਣਾਉਣ ਦਾ ਇਤਿਹਾਸ ਹਾਸੋਹੀਣਾ ਬਣ ਚੁੱਕਾ ਹੈਜਦੋਂ ਇਨ੍ਹਾਂ ਦਲਾਂ ਦਾ ਨਾਂ ਲਿਖਣ ਲੱਗਿਆਂ ਘਬਰਾਹਟ ਆਉਂਦੀ ਹੈ ਤਾਂ ਪੜ੍ਹਨ ਵਾਲੇ ਨੂੰ ਤਾਂ ਹੋਰ ਵੀ ਪ੍ਰਸ਼ਾਨੀ ਹੋਵੇਗੀ ਪਰ ਇਨ੍ਹਾਂ ਬਾਰੇ ਇਥੇ ਲਿਖਣਾ, ਭਾਵੇਂ ਹਵਾਲਾ ਸੰਕੇਤਕ ਹੀ ਹੋਵੇ, ਜ਼ਰੂਰੀ ਹੈਨਹੀਂ ਤਾਂ ਗੱਲ ਅਧੂਰੀ ਰਹਿ ਜਾਵੇਗੀ ਇਹ ਹਨ: ਸ਼੍ਰੋਮਣੀ ਅਕਾਲੀ ਦਲ (ਬਾਦਲ), ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਅਕਾਲੀ ਦਲ (1920), ਅਕਾਲੀ ਦਲ (ਪੰਥਕ), ਆਲ ਇੰਡੀਆ ਸ਼੍ਰੋਮਣੀ ਅਕਾਲੀ ਦਲ (ਜਸਵੰਤ ਸਿੰਘ), ਖਾਲਸਾ ਰਾਜ ਪਾਰਟੀ, ਦਲ ਖਾਲਸਾ, ਅਕਾਲੀ ਦਲ (ਇੰਟਰਨੈਸ਼ਨਲ). ਨੈਸ਼ਨਲ  ਅਕਾਲੀ ਦਲ, ਦਿਲੀ ਅਕਾਲੀ ਦਲ , ਸ਼੍ਰੋਮਣੀ ਅਕਾਲੀ ਦਲ (ਮਾਸਟਰ ਤਾਰਾ ਸਿੰਘ), ਜੋ ਪਹਿਲਾਂ ਹੀ ਹਨ ਅਕਾਲੀ ਦਲ (ਲੋਗੋਵਾਲ) ਦੇ ਹੋਂਦ ਵਿਚ ਆਉਣ ਦੀ ਆਸ ਹੈ ਕੁੱਝ ਹੋਰ ਜੋ ਨਕਾਰਾ ਹੋ ਚੁੱਕੇ ਹਨ ਜਿਵੇਂ: ਅਕਾਲੀ ਦਲ ( ਫੇਰੂਮਾਨ), ਅਕਾਲੀ ਦਲ (ਸੰਤ ਫਤਿਹ ਸਿੰਘ), ਅਕਾਲੀ ਦਲ (ਜੱਥੇਦਾਰ ਤੋਤਾ ਸਿੰਘ), ਅਕਾਲੀ ਦਲ ( ਕਾਬਲ ਸਿੰਘ), ਅਕਾਲੀ ਦਲ (ਡੈਮੋਕਰੇਟਿਕ), ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ (ਟੌਹੜਾ) ਆਦਿ ਜੇ ਇਨ੍ਹਾਂ ਦੀ ਹੋਂਦ ਵਿਚ ਆਉਣ ਦੇ ਕਾਰਨ, ਕਾਰਨਾਮੇ ਤੇ ਸਿੱਖ ਸਮਾਜ ਨੂੰ ਵੰਡਣ ਦੀ ਖੋਜ ਸਾਹਮਣੇ ਆਈ ਤਾਂ ਜ਼ਰੂਰ ਹੈਰਾਨੀਜਨਕ ਹੋਵੇਗੀ ਹੋਰ ਦੇਸ਼-ਵਿਦੇਸ਼ ਵਿਚ ਬਣੀਆਂ ਵਿਅਕਤੀਗਤ ਜੱਥੇਬੰਦੀਆਂ ਤਾਂ ਅੰਤਾਂ ਦੀਆਂ ਹਨਸ਼੍ਰੋਮਣੀ ਖ਼ਾਲਸਾ ਦਲ ਦੇ ਹੋਂਦ ਨਾਲ ਕੋਈ ਬਹੁਤੀ ਹੈਰਾਨੀ ਨਹੀਂ ਹੁੰਦੀਜਿਸ ਲਈ  ਡਾਕਟਰ ਸੋਹਨ ਸਿੰਘ  ਨਹੀਂ ਮੰਨਿਆ ਸੀ ਉਹ ਗੱਲ ਰਹਿੰਦ ਖੂੰਦ ਖਾੜਕੂਆਂ ਤੋਂ ਸਰਕਾਰ ਨੇ ਫਿਰ ਕਰਵਾ ਲਈ ਹੈਡਾਕਟਰ ਸੋਹਨ ਸਿੰਘ  ਨੇ ਲਗਦਾ ਹੈ ਬੁਢਾਪੇ ਸਮੇਂ  ਸ਼ਾਂਤ ਬੈਠਣ ਦੀ ਗੱਲ ਤਾਂ ਮੰਨ ਲਈ ਪਰ ਸਰਕਾਰ ਦੀਆਂ ਸ਼ਰਤਾਂ ਤਹਿਤ ਸਿੱਖ ਸਮਾਜ ਨਾਲ ਗਦਾਰੀ ਕਰਨੀ ਕਬੂਲ ਨਹੀਂ ਕੀਤੀ।   

ਸ਼੍ਰੋਮਣੀ ਖ਼ਾਲਸਾ ਦਲ ਦਾ ਨਿਸ਼ਾਨਾ ਬੜਾ ਸਪੱਸ਼ਟ ਪ੍ਰਭੂਸੱਤਾ ਸੰਪੰਨ ਆਜ਼ਾਦ ਖ਼ਾਲਿਸਤਾਨ ਰਾਜ ਦੀ ਸਥਾਪਨਾ ਉਲੀਕਿਆ ਗਿਆ ਹੈ ਪ੍ਰੈਸ ਕਾਨਫਰੰਸ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਪ੍ਰਭੂਸੱਤਾ ਸੰਪੰਨ ਆਜ਼ਾਦ ਖ਼ਾਲਿਸਤਾਨ ਰਾਜ ਭਾਰਤ ਨਾਲੋਂ ਅਲੱਗ ਭਾਵ ਭਾਰਤ ਦਾ ਬਟਵਾਰਾ ਕਰਕੇ ਹੀ ਹੋਂਦ ਵਿਚ ਆਵੇਗਾ ਸ਼੍ਰੋਮਣੀ ਖ਼ਾਲਸਾ ਦਲ ਨੇ ਇਹ ਸਪੱਸ਼ਟ ਕੀਤਾ ਹੈ ਕਿ ਖ਼ਾਲਿਸਤਾਨ ਪ੍ਰਭੂਸੱਤਾ ਸੰਪੰਨ ਆਜ਼ਾਦ ਰਾਜ ਹੋਵੇਗਾ ਨਾ ਕਿ ਭਾਰਤ ਦਾ ਇਕ ਹਿੱਸਾ ਖ਼ਾਲਿਸਤਾਨ ਦਾ ਆਪਣਾ ਸੰਵਿਧਾਨ, ਆਪਣੀ ਕਰੰਸੀ ਤੇ ਆਪਣਾ ਝੰਡਾ ਹੋਵੇਗਾਦੂਸਰਿਆਂ ਵਾਂਗ ਭਾਰਤ ਵਿਚ ਰਹਿ ਕੇ ਖ਼ਾਲਿਸਤਾਨ ਬਣਾਉਣ ਦੀ ਗੱਲ ਸ਼੍ਰੋਮਣੀ ਖ਼ਾਲਸਾ ਦਲ ਦੀ ਨਹੀਂ ਹੈ ਇਹ ਗੱਲ ਪੱਤਰਕਾਰਾਂ ਨੂੰ ਪ੍ਰੈਸ ਕਾਨਫਰੰਸ ਵਿਚ ਸਪੱਸ਼ਟ ਕਰ ਦਿੱਤੀ ਗਈ ਸੀਅੱਗੋਂ ਭਾਵੇਂ ਇਹ ਸ਼ਬਦਾਵਲੀ ਬਦਲ ਹੀ ਲੈਣ, ਕੁਝ ਕਿਹਾ ਨਹੀਂ ਜਾ ਸਕਦਾ? ਇੱਕ ਅੰਮ੍ਰਿਤਸਰ ਦੇ ਹੋਟਲ ਵਿਚ, 14 ਅਪ੍ਰੈਲ 2004 ਨੂੰ ਕੀਤੀ ਪ੍ਰੈਸ ਕਾਨਫਰੰਸ ਵਿਚ ਸਮੇਤ ਸਾਰੇ ਮਹਿਕਮਿਆਂ ਦੀਆਂ ਖ਼ੁਫੀਆ ਏਜੰਸੀਆਂ ਦੇ ਮੁਲਾਜ਼ਮ ਤੇ ਅਖਬਾਰਾਂ ਦੇ ਪੱਤਰਕਾਰ ਕੁੱਲ ਪੰਜਾਹ (50) ਵਿਅਕਤੀ ਸਨ ਅਰਦਾਸ ਸਮੇਂ ਸਿੱਖਾਂ ਦੀ ਗਿਣਤੀ 150 ਤੋਂ 200 ਤਕ ਦੱਸੀ ਗਈ ਹੈ ਇਨ੍ਹਾਂ ਵਿਚ ਸੰਗਤ `ਚੋਂ ਵੀ ਅਚਨਚੇਤ ਅਰਦਾਸ ਵਿਚ ਹੋਰ ਸਿੱਖ ਵੀ ਸ਼ਾਮਲ ਹੋ ਗਏ ਹੋਣਗੇ ਕਿਉਂਕਿ ਵਿਸਾਖੀ ਵਾਲੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਦਰਬਾਰ ਸਹਿਬ ਵਿਚ ਬੇਸ਼ੁਮਾਰ ਸੰਗਤ ਜੁੜੀ ਰਹਿੰਦੀ ਹੈ।  

ਪਰ ਇਸ ਨਿਸ਼ਾਨੇ ਨੂੰ ਪ੍ਰਾਪਤ ਕਰਨ ਦਾ ਹਥਿਆਰ ਜੋ ਅਪਨਾਉਣਾ ਹੈ ਉਹ ਹੈ: “ਪ੍ਰਭੂਸੱਤਾ ਸੰਪੰਨ ਆਜ਼ਾਦ ਖ਼ਾਲਿਸਤਾਨ ਰਾਜ ਦੀ ਸਥਾਪਨਾ-ਲੋਕਤੰਤਰੀ ਢੰਗ ਤਰੀਕਿਆਂ ਨਾਲ ਅਮਨ-ਪੂਰਵਕ ਹੀ ਕੀਤੀ ਜਾਵੇਗੀ ਇਸ ਤਰ੍ਹਾਂ ਆਜ਼ਾਦ ਮੁਲਕ ਹੋਂਦ ਵਿਚ ਸਹਿਜੇ ਕੀਤਿਆਂ ਨਹੀਂ ਆਉਂਦੇ ਇਹ ਤਾਂ ਜਾਮਣ ਦੇ ਪੇੜ ਥੱਲ੍ਹੇ ਮੂੰਹ ਅੱਡ ਕੇ ਮੂੰਹ `ਚ ਜਾਮਣ ਪੈਣ ਦੀ ਆਸ ਕਰਨ ਵਾਲੀ ਗੱਲ ਹੀ ਨਜ਼ਰ ਆਉਂਦੀ ਹੈ ਹੁਣ ਤਕ ਚੱਲੀ ਆਉਂਦੀ ਧਾਰਨਾ ਕਿ ਕੋਈ ਰਾਜ ਕਿਸੇ ਨੂੰ ਸੌਖਿਆ ਨਹੀਂ ਦਿੰਦਾ ਇਹ ਤਾਕਤ ਦੇ ਜ਼ੋਰ ਨਾਲ ਹੀ ਮਿਲ ਸਕਦਾ ਹੈਸਰਕਾਰ ਨੇ ਬਾਕੀ ਬਚੇ ਚੋਟੀ ਦੇ ਥੱਕੇ-ਹਾਰੇ ਖਾੜਕੂਆਂ ਦੀ ਸ਼੍ਰੋਮਣੀ ਖ਼ਾਲਸਾ ਦਲ ਨੂੰ ਹੋਂਦ ਵਿਚ ਲਿਆ ਕੇ, ਇਸ ਧਾਰਨਾ ਨੂੰ ਮੁੜ ਝੂਠਾ ਅਖਵਾ ਲਿਆ ਹੈ ਕਿਉਂਕਿ ਪਹਿਲਾਂ ਬਣੇ ਦਲ ਵੀ ਅਜਿਹਾ ਹੀ ਕਰ ਚੁੱਕੇ ਹਨ

ਡਾਕਟਰ ਸੋਹਨ ਸਿੰਘ ਦੇ ਆਲੋਚਕ ਭਾਵੇਂ ਕੁਝ ਵੀ ਕਿਉਂ ਨਾ ਕਹਿੰਦੇ ਹੋਣ? ਇਨ੍ਹਾਂ ਸੱਤਰਾਂ ਦੇ ਲੇਖਕ ਨੇ ਡਾਕਟਰ ਸੋਹਨ ਸਿੰਘ ਤੋਂ ਅੰਮ੍ਰਿਤਸਰ ਜੇਲ੍ਹ ਤੇ ਉੱਥੇ ਹੀ ਅਦਾਲਤ ਵਿਚ ਮਿਲਣੀ ਸਮੇਂ ਜੋ ਵਾਰਤਾ ਕੀਤੀ ਜਾਂ ਜਵਾਬ ਸੁਣੇ, ਉਸ ਪ੍ਰਤੀ ਹੋਇਆ ਅਨੁਭਵ ਲਿਖੇ ਬਿਨਾਂ ਰਿਹਾ ਨਹੀਂ ਜਾ ਸਕਦਾ ਕਿਉਂਕਿ ਉਹ ਤਜਰਬੇਕਾਰ, ਪੜ੍ਹੇ-ਲਿਖੇ, ਇਕੱਲੇਪਣ ਆਦਿ ਤੋਂ ਨਾ ਉਕਤਾਉਣ ਜਾਂ ਪ੍ਰੇਸ਼ਾਨ ਹੋਣ ਵਾਲੇ ਇਨਸਾਨ ਦੇਖੇ ਜਿਨ੍ਹਾਂ ਨੇ ਬੜੇ ਮਾਨ ਨਾਲ ਦੱਸਿਆ ਕਿ ਇਹ ਨਾ ਉਕਤਾਉਣ ਜਾਂ ਪ੍ਰੇਸ਼ਾਨ ਹੋਣ ( he used word ‘anti-bore’) ਦਾ ਗੁਣ ਮੇਰੇ ਸਾਰੇ ਪਰਿਵਾਰ ਵਿਚ ਹੀ ਹੈਉਹ ਗੱਲ ਥੋੜ੍ਹੀ ਪਰ ਨਾ ਵਾਪਸ ਲੈਣ ਵਾਲੀ ਕਰਨ ਦੇ ਆਦੀ ਹਨਇਸ ਲਈ ਹੀ ਕਈ ਉਸ ਨੂੰ ਸਿਰੜੀ ਤੇ ਲੱਕੜ ਬੱੁਢਾ ਮਾਨ ਨਾਲ ਕਹਿਣ ਵਿਚ ਖ਼ੁਸ਼ੀ ਲੈਂਦੇ ਦੇਖੇ ਹਨ ਜੇ ਉਨ੍ਹਾਂ ਨੂੰ ਕੋਈ ਖੁਦ ਹੀ ਬੁਲਾ ਲਵੇ ਤਾਂ ਉਹ ਆਪਣੀ ਉਮਰ ਦੇ ਤਜਰਬੇ ਨੂੰ ਮੁੱਖ ਰੱਖ ਕੇ ਆਪਣੀ ਗੱਲ ਬਹੁਤੀ ਕਰਨੀ ਤੇ ਦੂਸਰੇ ਦੀ ਘੱਟ ਸੁਣਨੀ ਹੀ ਅੱਛੀ ਸਮਝਦੇ ਹਨ  ਮੇਰੇ ਲਈ ਤਾਂ ਉਨ੍ਹਾਂ ਨੂੰ ਸੁਣਨਾ ਹੀ ਇੱਕ ਸੁਨਿਹਰੀ ਮੌਕੇ ਵਾਂਗ ਸੀ

ਮੈਂ ਮੌਕਾ ਮਿਲਣ `ਤੇ ਡਾਕਟਰ ਸਾਹਿਬ ਨੂੰ ਸਵਾਲ ਕਰ ਹੀ ਦਿੰਦਾ ਸੀ ਪਰ ਉਹ ਥੋੜ੍ਹਾ ਜਿਹਾ ਹੀ ਜਵਾਬ ਦੇ ਕੇ ਗੱਲ ਪੂਰੀ ਕਹਿ ਜਾਂਦੇ ਸਨ

ਸਵਾਲ: ਕੀ ਤੁਹਾਨੂੰ ਬੀਤੇ `ਤੇ ਕੋਈ ਪਛਤਾਵਾ ਹੈ?

ਜਵਾਬ: ਨਹੀਂ, ਕੀ ਮਤਲਬ? ਸਵਾਲ: ਸਿੱਖਾਂ ਦੇ ਡੁਲ੍ਹੇ ਖ਼ੂਨ ਦਾ?

 

ਜਵਾਬ: ਹਾਂ ਪ੍ਰਾਪਤੀ ਨਾਲੋਂ ਜਿਆਦਾ ਹੀ ਡੁਲ੍ਹ ਗਿਆ, ਪਰ ਡੁਲ੍ਹਣਾ ਤਾਂ ਜ਼ਰੂਰੀ ਸੀ  ਅੱਜ ਇਸ ਕਰਕੇ ਤਾਂ ਪੂਰੇ ਸੰਸਾਰ ਨੂੰ ਪਤਾ ਲੱਗਿਆ ਹੈ ਕਿ ਸਿੱਖ ਆਜ਼ਾਦੀ ਚਹੁੰਦੇ ਹਨ ਤੇ ਸਿੱਖ ਆਜ਼ਾਦੀ ਲਈ ਸ਼ਹੀਦੀਆਂ ਦੇਣਾ ਜਾਣਦੇ ਹਨ

ਸਵਾਲ: ਤੁਸੀਂ ਸੰਘਰਸ਼ ਵਿਚ ਕਿਵੇਂ ਸ਼ਾਮਲ ਹੋਏ?

ਜਵਾਬ: ਮੈਂ ਤਾਂ ਸਾਲ 1984 ਦੇ ਅਖ਼ੀਰ ਸ਼ਿਮਲੇ ਸਰਕਾਰੀ ਡੈਪੂਟੇਸ਼ਨ `ਤੇ ਗਿਆ ਹੋਇਆ ਸੀ  ਉੱਥੇ ਮੈਨੂੰ ਕਿਸੇ ਫੌਜੀ ਅਫ਼ਸਰ ਤੋਂ ਭਿਣਕ ਪਈ ਕਿ ਡਾਕਟਰ ਸੋਹਨ ਸਿੰਘ ਦੀ ਵੀ ਖ਼ਾਲਿਸਤਾਨੀਆਂ ਵਿਚ ਤਲਾਸ਼ ਹੈ ਤਾਂ ਮੈਂ ਸੋਚਿਆ ਕਿ ਚਲ ਸੋਹਣ ਸਿੰਘਾ, ਬਚ ਮੋੜ ਤੋਂ-ਕਿਧਰੇ ਗੋਡਾ ਨਾ ਲਈ ਤੁੜਾ

ਸਵਾਲ: ਤੁਹਾਡੇ `ਤੇ ਸ਼ੱਕ ਕਿਵੇਂ ਹੋਈ?

ਜਵਾਬ: ਮੈਂ ਸਾਲ 1982 ਵਿਚ ਪਟਿਆਲੇ ਇੱਕ ਸੈਮੀਨਾਰ ਵਿਚ ਕਹਿ ਦਿੱਤਾ ਸੀ ਕਿ ਸਿੱਖਾਂ ਨੂੰ ਖ਼ਾਲਿਸਤਾਨ ਦੀ ਪ੍ਰਾਪਤੀ ਨਾਲ ਹੀ ਇਨਸਾਫ ਮਿਲ ਸਕਦਾ ਹੈ ਮੇਰੇ ਇਸ ਸੰਬੰਧ ਵਿਚ ਮੁਹਾਲੀ ਪੁਲਿਸ ਸਟੇਸ਼ਨ ਦੇ ਥਾਣੇਦਾਰ ਨੇ ਬਿਆਨ ਵੀ ਲਏ ਸਨ ਇਹ ਜ਼ਰੂਰ ਉਥੇ ਹੋਣੇ ਹਨਪਤਾ ਕਰ ਲਉ

ਸਵਾਲ: ਤੁਹਾਨੂੰ ਕਿੱਥੋਂ ਫੜਿਆ ਸੀ ? ਕੀ ਤੁਹਾਨੂੰ ਭਾਰਤੀ ੲਜੇਸੀਆਂ ਨੇ ਤਸੀਹੇ ਦਿੱਤੇ?

ਜਵਾਬ: ਮੈਨੂੰ ਨੇਪਾਲ ਤੋਂ ਫੜਿਆ ਸੀਤਸੀਹੇ ਨਹੀਂ ਦਿੱਤੇ ਮਿਲਟਰੀ ਵਾਲੇ ਅੱਖਾਂ `ਤੇ ਪੱਟੀ ਬੰਨ੍ਹ ਕੇ ਜਿਸ ਕਾਰ/ਗੱਡੀ (Vehicle) ਵਿਚ ਮੈਨੂੰ ਲੈ ਕੇ ਜਾਂਦੇ ਸਨ ਉਸ ਨੂੰ ਮੈਨੂੰ  ਵਿਚ ਬੈਠਿਆਂ ਹੀ ਕੜਕਦੀ ਧੁੱਪ ਵਿਚ ਖੜ੍ਹੀ ਕਰ ਰਖਦੇ ਸਨ।    

ਸਵਾਲ: ਤੁਹਾਨੂੰ ਪੁੱਛ-ਪੜਤਾਲ ( Interrogation) ਸਮੇਂ ਕੀ ਕਹਿੰਦੇ ਸਨ?

ਜਵਾਬ: ਮੈਨੂੰ ਜ਼ੋਰ ਇਹੀ ਪਾਉਂਦੇ ਰਹੇ ਕਿ ਹਿੰਸਾ ਦੀ ਨਿੰਦਾ ਕਰੋ ਭਾਵ ਆਜ਼ਾਦੀ ਲਈ ਹਥਿਆਰ ਚੁੱਕਣ ਨੂੰ ਨਿੰਦਣਯੋਗ ਐਲਾਨੋਮੈਂ ਇਸ ਗੱਲ ਲਈ ਤਿਆਰ ਨਹੀਂ ਹੋਇਆ ਭਾਵੇਂ ਉਹ ਜ਼ੋਰ ਪਾਉਂਦੇ ਰਹੇ ਕਿਉਂਕਿ ਭਾਵੇਂ ਮੈਂ ਹਿੰਸਾ ਵਿਚ ਹਿੱਸਾ ਨਹੀਂ ਲਿਆ ਸੀ ਪਰ ਹਿੰਸਾ ਦੀ ਆਜ਼ਾਦੀ ਦੀ ਲੜਾਈ ਵਿਚ ਆਪਣੀ ਨਿਵੇਕਲੀ ਥਾਂ ( Role) ਹੈ ਇਸ ਲਈ ਮੈਂ ਨਿੰਦਾ ਕਰਨ ਲਈ ਤਿਆਰ ਨਹੀਂ ਹੋਇਆ ਦੂਸਰੀ ਗੱਲ ਉਹ ਕਹਿ ਰਹੇ ਸਨ ਕਿ ਤੂੰ ਕਹਿ ਕਿ ਮੈਂ ਦੂਸਰੇ ਖਾੜਕੂਆਂ ਨਾਲ ਪਾਕਿਸਤਾਨ ਵਿਚ ਪਨਾਹ ਲਈ ਸੀਇਸ ਗੱਲ ਲਈ ਵੀ ਮੈਂ ਸਹਿਮਤ ਨਹੀਂ ਹੋਇਆ ਕਿਉਂਕਿ ਮੇਰੀ  ਗ੍ਰਿਫਤਾਰੀ ਨੇਪਾਲ `ਚੋਂ ਕੀਤੀ ਗਈ ਸੀ ਤੇ ਮੇਰੇ ਪਾਸ ਪਾਸਪੋਰਟ ਅਫ਼ਗਾਨਿਸਤਾਨ ਦੇਸ਼ ਦਾ ਸੀ

ਸਵਾਲ: ਤੁਹਾਡੇ ਨਾਂਉ `ਤੇ ਪ੍ਰੈਸ ਖ਼ਬਰਾਂ ਵਿਚ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਜਾਂਦੇ ਸਨ ਜਿਵੇਂ ਤਹਾਡੀ ਪੰਥਕ ਕਮੇਟੀ ਨੇ ਐਲਾਨ ਕੀਤਾ ਸੀ ਕਿ ਹਰ ਗਿਆਨੀ ਪਾਸ ਨੂੰ ਇੱਕ ਹਜ਼ਾਰ ਰੁਪਏ, ਬੀ. (ਪੰਜਾਬੀ) ਪਾਸ ਨੂੰ ਇਸ ਤੋਂ ਵਧ ਤੇ ਅੇਮ.ਏ (ਪੰਜਾਬੀ) ਪਾਸ, ਨੂੰ ਉਸ ਤੋਂ ਵੀ ਵਧ ਇਨਾਮ ਡਾਕਟਰ ਸੋਹਨ ਸਿੰਘ ਪੰਥਕ ਕਮੇਟੀ ਦੇਵੇਗੀ ਮੈਂ ਉਸ ਵੇਲੇ ਆਪਣੇ ਤਿੰਨੇ ਬੱਚਿਆਂ ਨੂੰ ਗਿਆਨੀ ਪਾਸ ਕਰਵਾਈ ਹੈ ਪਰ ਇਨਾਮ ਨਹੀਂ ਮਿਲਿਆ?

ਜਵਾਬ: ਮੇਰੇ ਨਾਂਉ `ਤੇ ਪ੍ਰੈਸ `ਚ ਖ਼ਬਰਾਂ ਮੇਰੀ ਸਲਾਹ ਨਾਲ ਨਹੀਂ ਲਗਦੀਆਂ ਸਨ ਜਿਵੇਂ ਮੈਂ ਖਾੜਕੂਆਂ ਵੱਲੋਂ ਚੋਣਾਂ ਦੇ ਬਾਈਕਾਟ ਕਰਨ ਦੇ ਵਿਰੁੱਧ ਖ਼ਬਰਾਂ ਭੇਜੀਆਂ ਜੇ ਉਹ ਕਿਸੇ ਅਖ਼ਬਾਰ ਵਿਚ ਲੱਗੀ ਵੀ ਤਾਂ ਪੇਪਰ ਹੀ ਜ਼ਬਤ ਕਰ ਲਏ ਗਏ ਪਰ ਬਾਈਕਾਟ ਦੇ ਹੱਕ ਵਾਲੀਆਂ ਖ਼ਬਰਾਂ ਤਾਂ ਪ੍ਰਮੁੱਖਤਾ ਨਾਲ ਸਿਰਫ ਛਾਪੀਆਂ ਹੀ ਨਹੀਂ ਗਈਆਂ ਸਗੋਂ ਅਜੀਤ ਅਖਬਾਰ ਬਾਈਕਾਟ ਦੇ ਹੱਕ ਵਾਲੀ ਖ਼ਬਰ ਵਾਲਾ ਪੇਪਰ ਸਰਕਾਰ ਨੇ ਪਿੰਡਾਂ ਵਿਚ ਖੁਦ ਵੰਡਿਆ

ਡਾਕਟਰ ਸੋਹਨ ਸਿੰਘ ਦੇ ਲੜਕੇ ਸਰਦਾਰ ਤੇਜਵੰਤ ਸਿਘ ਨੇ ਉਨ੍ਹਾਂ ਦਿਨਾਂ ਵਿਚ ਬੜੇ ਦੁੱਖ ਨਾਲ ਦੱਸਿਆ ਕਿ ਕਿਵੇਂਭਾਈ ਦਲਜੀਤ ਬਿੱਟੂ” `ਤੇ ਉਸ ਦੇ ਸਾਥੀਆਂ ਨੇ ਸਾਡੇ ਪਰਿਵਾਰ ਦੇ ਸਾਰੇ ਮੈਬਰਾਂ ਨੂੰ ਹਿੱਟ ਲਿਸਟ `ਚ ਵਿਚ ਸ਼ਾਮਲ ਕਰ ਲਿਆ ਸੀ ਤੇ ਉਨ੍ਹਾਂ ਨੂੰ ਆਪਣੀ ਬਚਤ ਲਈ ਛੁਪ ਕੇ ਰਹਿਣਾ ਪਿਆ

ਸਬੱਬ ਨਾਲ ਡਾਕਟਰ ਕਰਨੈਲ ਸਿੰਘ ਮੁਹਾਲੀ, ਡਾਕਟਰ ਸੋਹਨ ਸਿੰਘ ਦਾ ਸਾਥੀ ਇੱਕ ਦਿਨ ਚੰਡੀਗੜ੍ਹ ਜਾਂਦਿਆਂ ਮੈਨੂੰ ਬੱਸ ਵਿਚ ਮਿਲ  ਗਏ ਤਾਂ ਉਸ ਦੱਸਿਆ ਕਿਭਾਈ ਦਲਜੀਤ ਬਿੱਟੂ ਦੇ ਕੁੱਝ ਪਰਿਵਾਰ ਦੇ ਮੈਂਬਰ ਡਾਕਟਰ ਸੋਹਨ ਸਿੰਘ ਪਾਸ ਉਸ ਦੇ ਘਰ ਇਹ ਕਹਿਣ ਗਏ ਸਨ ਕਿ ਪਿਛਲਾ ਸਭ ਕੁੱਝ ਭੁੱਲ ਕੇ ਦਲਜੀਤ ਬਿੱਟੂ ਨੂੰ ਅਸ਼ੀਰਵਾਦ ਦੇਣ ਲਈ ਜੇਲ੍ਹ ਵਿਚ ਮੁਲਾਕਾਤ ਜ਼ਰੂਰ ਕਰਕੇ ਆਉ ਪਰ ਡਾਕਟਰ ਸੋਹਨ ਸਿੰਘ ਨਾ ਤਾਂ ਅਸ਼ੀਰਵਾਦ ਦੇਣ ਲਈ ਤੇ ਨਾ ਹੀ ਜੇਲ੍ਹ ਵਿਚ ਜਾ ਕੇ ਮੁਲਾਕਾਤ ਕਰਨ ਲਈ ਰਜ਼ਾਮੰਦ ਹੋਇਆ

 ਭਾਈ ਕੰਵਰ ਸਿੰਘ ਧਾਮੀ ਨੇ ਭਰੀ ਮਜਲਿਸ ਵਿਚ ਵੱਡੇ ਵੱਡੇ ਅਖਬਾਰੀ ਰਿਪੋਰਟਰਾਂ ਸਾਹਮਣੇ 29 ਮਾਰਚ, 1994 ਨੂੰ ਚੰਡੀਗੜ੍ਹ ਵਿਖੇ ਪੰਜਾਬ ਦੇ ਪੁਲਿਸ ਮੁਖੀ, ਕਰਮਪਾਲ ਸਿੰਘ ਸਾਹਮਣੇ ਨਾ ਆਤਮ ਸਮਰਪਨ ਕਰਕੇ, ਪੁਲਿਸ ਦਾ ਭਾਂਡਾ ਚੌਰਾਹੇ ਵਿਚ ਹੀ ਭੰਨਿਆ ਸੀ ਇਸ ਪ੍ਰਕਾਰ ਸਰਕਾਰ ਨੂੰ ਠਿੱਬੀ ਲਾਉਣ ਤੇ ਖ਼ਾਲਿਸਤਾਨ ਜ਼ਿੰਦਾਬਾਦ ਦੀ ਗੂੰਜ ਇੰਟਰਨੈਸ਼ਨਲ ਪੱਧਰ `ਤੇ ਸਣਾਉਣ ਲਈ ਮੈਂ ਭਾਈ ਕੰਵਰ ਸਿੰਘ ਦੀ ਸ਼ਲਾਘਾ ਮਾਡਲ ਜੇ੍ਹਲ ਬੁੜੈਲ (ਚੰਡੀਗੜ੍ਹ) `ਚ ਉਸ ਨਾਲ ਮੁਲਾਕਾਤ ਸਮੇਂ ਕਰ ਰਿਹਾ ਸਾਂ ਤਾਂ ਉਸ ਨੇ ਹੋਰ ਅੱਗੇ ਗੱਲ ਤੋਰਦਿਆਂ ਦੱਸਿਆ ਕਿਜਦੋਂ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਦੇ ਸਮੇਂ ਰਾਜੀਵ ਗਾਂਧੀ ਦੀ ਕੰਪਨੀ ਦੇ ਜਹਾਜ਼ ਵਿਚ ਤਕਰੀਬਨ ਹਰ ਇੱਕ ਖਾੜਕੂ ਜਥੇਬੰਦੀ ਦੀ ਸੀਨੀਅਰ ਲੀਡਰਸ਼ਿੱਪ ਨੇ ਤੇ ਕਈਆਂ ਖਾੜਕੂਆਂ ਨੇ ਤਾਂ ਇੱਥੋਂ ਤਕ ਆਪਣੇ ਰਿਸ਼ਤੇਦਾਰਾਂ ਨੂੰ ਵੀ ਸੈਰ ਕਰਵਾਈਖਾੜਕੂ ਜਹਾਜ਼ `ਤੇ ਇਸ ਤਰ੍ਹਾਂ ਸੈਰਾਂ ਕਰਦੇ ਸਨ ਜਿਵੇਂ ਕੰਪਨੀ ਬਾਗ ਦੀ ਸੈਰ ਕਰਦੇ ਹੋਣਇਸ ਜਹਾਜ਼ ਵਿਚ ਅਸੀਂ ਕਈ ਸੀਨੀਅਰ ਅਕਾਲੀ ਲੀਡਰਾਂ, ਪੰਥਕ ਸ਼ਖਸੀਅਤਾਂ ਅਤੇ ਏ.ਐਸ.ਐਸ.ਐਫ.ਦੇ ਸੀਨੀਅਰ ਲੀਡਰਾਂ ਨੂੰ ਝੂਟੇ ਦੁਆਏ ਤੇ ਸੈਰਾਂ ਕਰਵਾਈਆਂ ਪਾਇਲਟ ਨੇ ਅਤੇ ਇਸ ਕੰਪਨੀ ਨੇ ਸਭ ਤੋਂ ਲੱਖਾਂ ਰੁਪਏ ਕਿਰਾਇਆ ਵਸੂਲ ਕੀਤਾ, ਮੇਰੇ ਨਾਲ ਖਾਸ ਰਿਆਇਤ ਸੀਦੇਖੋ: ਸਰਕਾਰੀ ਜਬਰ ਦੀ ਦਾਸਤਾਨ-ਭਾਈ ਕੰਵਰ ਸਿੰਘ ਅਤੇ ਬੀਬੀ ਕੁਲਬੀਰ ਕੌਰ ਦੀ ਜ਼ਬਾਨੀ-ਪੰਨਾ 45.

 ਭਾਈ ਕੰਵਰ ਸਿੰਘ ਧਾਮੀ ਨੇ ਮੈਨੂੰ ਹੋਰ ਕਿਹਾ ਕਿ ਉਸ ਵੇਲੇ ਵੀ ਮੈਂ ਡਾਕਟਰ ਸੋਹਨ ਸਿੰਘ ਨੂੰ ਵੀ ਠਿੱਬੀ ਲਾਈ ਸੀ ਤੇ ਸਰਕਾਰ ਨਾਲ ਹੋ ਰਹੀ ਗਲਬਾਤ ਵਿਚ ਡਾਕਟਰ ਨੂੰ ਨਾ ਹੀ ਸ਼ਾਮਲ ਕੀਤਾ ਤੇ ਨਾ ਹੀ ਕੋਈ ਜਾਣਕਾਰੀ ਦਿੱਤੀ ਸੀਬੱਸ!ਇਹ ਕਹਿ ਕੇ ਇੱਕ ਹੋਟਲ ਵਿਚ ਬਠਾਈ ਰੱਖਿਆ ਸੀ ਕਿ ਬਾਪੂ ਜੀ ਤੁਹਾਡਾ ਰੁਤਬਾ ਬਹੁਤ ਵੱਡਾ ਹੈ, ਤੁਹਾਡੀ ਗੱਲ ਤਾਂ ਅੰਤਿਮ ਪੜਾਅ `ਤੇ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਨਾਲ ਹੀ ਕਰਵਾਈ ਜਾਵੇਗੀਗੱਲ ਤਾਂ ਸਿਰਫ ਖਾੜਕੂਆਂ ਨੂੰ ਉਸ ਵੇਲੇ ਚੋਣਾਂ ਦਾ ਬਾਈਕਾਟ ਕਰਨ ਲਈ ਮਨਵਾਉਣ ਦੀ ਹੀ ਚਲਦੀ ਸੀ ਹੋਰ ਗਲਬਾਤ ਦਾ ਨਾ ਕੋਈ ਮਕਸਦ ਤੇ ਨਾ ਹੀ ਕੋਈ ਏਜੰਡਾ ਸੀ ਲੋਕਾਂ ਦੀ  ਉਸ ਵੇਲੇ ਹਮਦਰਦੀ ਖਾੜਕੂਆਂ ਨਾਲ ਹੀ ਸੀ ਪਰ ਸਰਕਾਰ ਅਕਾਲੀਆਂ ਨਾਲ ਸਾਂਝ ਪਾ ਕੇ ਖਾੜਕੂਆਂ ਨੂੰ ਉਸ ਵੇਲੇ ਚੋਣਾਂ ਦਾ ਬਾਈਕਾਟ ਕਰਨ ਲਈ ਮਨਵਾਉਣ ਵਿਚ ਸਫਲ ਹੋ ਗਈ ਸੀ

 ਜਦੋਂ ਕਿ ਅੱਜ ਖਾੜਕੂਆਂ ਦੀ ਕੋਈ ਪੁੱਛ ਨਹੀਂ ਹੈ ਅਤੇ ਸਰਕਾਰ ਨੇ ਹੁਣ ਆਪਣੇ ਫਰਜੀ ਗਰਮਦਲੀਏ ਵੱਖਰੇ ਵੱਖਰੇ ਦਲਾਂ ਵਿਚ ਪੈਦਾ ਕੀਤੇ ਹੋਏ ਹਨ ਭਾਰਤ ਸਰਕਾਰ ਆਪਣੀਆਂ ਏਜੰਸੀਆਂ ਰਾਹੀਂ ਅਤੇ ਅਕਾਲੀਆਂ ਦੀ ਸਲਾਹ ਨਾਲ, ਇਨ੍ਹਾਂ ਵੱਖ ਵੱਖ ਸੁਰਾਂ ਵਾਲੇ ਦਲਾਂ ਤੇ ਧੜਿਆਂ ਨੂੰ ਚੋਣਾਂ ਸਮੇਂ ਸਿੱਖੀ ਸੋਚ ਨੂੰ ਨਕਾਰਾ ਦਿਖਾਉਣ ਲਈ ਫਿਰ ਆਪਣੇ ਢੰਗ ਨਾਲ ਉਭਾਰ ਰਹੀ ਹੈਖਰੀ ਸਿੱਖੀ ਸੋਚ ਵਾਲਿਆਂ ਨੂੰ ਸਾਵਧਾਨ ਰਹਿ ਕੇ ਵਧ ਚੜ੍ਹ ਕੇ ਕੰਮ ਕਰਨ ਦੀ ਲੋੜ ਹੈ

ਭਾਈ ਕੰਵਰ ਸਿੰਘ ਧਾਮੀ ਸਿੱਧਾ ਜਿਹਾ ਸਿੱਖੀ ਦਰਦ ਹੰਢਾਉਣ ਵਾਲਾ ਦੂਸਰੇ ਖਾੜਕੂਆਂ ਵਾਂਗ ਸਿੱਖ ਹੈ ਕੋਈ ਵਿਚਾਰ-ਵੇਤਾ ਜਾਂ ਸਿਧਾਂਤਕਾਰ ਸ਼ਾਸਤਰੀ ਨਹੀਂ ਹੈ ਅਕਾਲੀਆਂ ਦੀ ਤਾਂ ਗੱਲ ਹੀ ਕੀ? ਉਨ੍ਹਾਂ ਦਾ ਤਾਂ ਅਕਲ ਨਾਲ ਸੰਬੰਧ ਹੀ ਨਹੀਂ ਹੈਕੋਰੇ ਭਾਰਤ ਦੀਆਂ ਏਜੰਸੀਆਂ ਦੇ ਬੰਦੇ ਹਨਇਨ੍ਹਾਂ ਤੋਂ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ ਜਦੋਂ ਚਾਹੇ ਸਰਕਾਰ ਇਨ੍ਹਾਂ ਨੂੰ ਵਰਤੇ ਜਾਂ ਨਾ ਵਰਤੇ ਉਸ ਦੀ ਮਰਜ਼ੀ ਇਸ ਗਲ ਦੀ ਪੁਸ਼ਟੀ ਭਾਈ ਕੰਵਰ ਸਿੰਘ ਧਾਮੀ ਖਾੜਕੂਆਂ ਦੇ ਉਸ ਵੇਲੇ ਦੀ ਚੋਣਾਂ ਦੀ ਬਾਈਕਾਟ ਦੀ ਗਲਤੀ ਨੂੰ ਮੰਨਦੇ ਹੋਏ ਇਉਂ ਲਿਖ ਕੇ ਕਰਦਾ ਹੈ: ਇੱਥੇ ਮੈਂ ਆਪਣੀ ਗਲਤੀ ਮੰਨਦਾ ਹਾਂ ਕਿ ਅਸੀਂ ਸਭ ਨੇ ਖਾੜਕੂ ਭਰਾਵਾਂ ਅਤੇ ਅਕਾਲੀ ਵੀਰਾਂ ਨੇ ਰਲ ਕੇ ਇਸ (ਕਾਂਗਰਸ) ਨੂੰ ਰਾਜ ਥਾਲੀ ਵਿਚ ਪਰੋਸ ਕੇ ਦਿੱਤਾ ਹੈਅਸਲ ਵਿਚ ਬੀਬੀ ਕੁਲਬੀਰ ਕੌਰ ਦੇ ਉਧਮ ਸਦਕਾ ਹੀ ਸਾਰੇ ਖਾੜਕੂ ਭਾਈ ਕੰਵਰ ਸਿੰਘ ਧਾਮੀ ਨੂੰ ਹੀਰੋ ਮੰਨਣ ਲਈ ਮਜ਼ਬੂਰ ਰਹੇ ਅੱਜ ਭਾਵੇਂ ਭਾਈ ਧਾਮੀ ਆਪਣੇ ਹਉਮੈਂਵਾਦ ਨੂੰ ਪੱਠੇ ਪਾਉਣ ਲਈ ਕਿਉਂ ਨਾ ਕੁਝ ਹੋਰ ਦਾ ਹੋਰ ਹੀ ਕਹੀ ਜਾਵੇ

ਅੱਜ ਭਾਰਤ ਸਰਕਾਰ, ਭਾਰਤੀ ਜਨਤਾ ਪਾਰਟੀ, ਅਕਾਲੀਆਂ ਤੇ ਪਹਿਲਾਂ ਤੋਂ ਹੀ ਚਲੀਆਂ ਆ ਰਹੀਆਂ ਹੋਰ ਅਣਦਿੱਖ ਸਿੱਖ ਵਿਰੋਧੀ ਧਿਰਾਂ ਦੀ ਸਹਿਮਤੀ ਤੇ ਬੜੀ ਸੋਚੀ ਸਮਝੀ ਨੀਤੀ ਤਹਿਤ, ਸਿੱਖੀ ਸੋਚ ਨੂੰ ਤਹਿਸ਼-ਨਹਿਸ਼ ਤੇ ਬਦਨਾਮ ਕਰਨ ਲਈ, ਇਨ੍ਹਾਂ ਖਾੜਕੂਆਂ ਜਿਨ੍ਹਾਂ ਦੀ ਅੱਜ ਕੋਈ ਪੁੱਛ ਨਹੀਂ ਹੈ ਅਤੇ ਸਰਕਾਰ ਨੇ ਹੁਣ ਫਰਜੀ ਆਪਣੇ ਗਰਮਦਲੀਏ ਵੱਖਰੇ ਵੱਖਰੇ ਦਲਾਂ ਵਿਚ ਪੈਦਾ ਕਰਕੇ, ਅੱਜ ਤਕ ਕਹੀਆਂ ਜਾਣ ਵਾਲੀਆਂ ਪੰਥ ਵਿਰੋਧੀ ਸ਼ਕਤੀਆਂ ਦੀ ਝੋਲੀ ਇਨ੍ਹਾਂ ਨੂੰ ਪਾ ਦਿੱਤਾ ਹੈਇਸ ਤਰ੍ਹਾਂ ਸਰਕਾਰ ਨੇ ਫਿਰ ਆਪਣੇ ਚਹੇਤਿਆਂ ਰਾਹੀਂ ਇਹ ਖਾੜਕੂਆਂ ਨੂੰ ਗੁੱਠੇ ਲਾਈਨ ਲਾ ਕੇ, ਇਸ ਵੇਲੇ ਚੋਣਾਂ `ਚ ਇਨ੍ਹਾਂ ਤੋਂ ਆਪਣਾ ਖਹਿੜਾ ਛੁਡਾ ਲਿਆ ਹੈ ਇਸ ਵਿਚ ਸਿੱਖਾਂ ਦੀ ਨਹੀਂ ਸਗੋਂ ਫਿਰ ਭਾਰਤ ਸਰਕਾਰ ਦੀ ਹੀ ਸਮੁੱਚੇ ਤੌਰ `ਤੇ  ਸਫਲਤਾ ਹੋਈ ਹੈ

ਸਿੱਖਾਂ ਵਿੱਚ ਵਿਚਾਰ-ਵੇਤਾ ਜਾਂ ਸਿਧਾਂਤਕਾਰ ਸ਼ਾਸਤਰੀ ਉਭਰਨ ਦਿੱਤਾ ਹੀ ਨਹੀਂ ਜਾਂਦਾ ਜੇ ਕੋਈ ਵਿਰਲਾ ਸਰਕਾਰ ਨੂੰ ਨਜ਼ਰ ਵੀ ਆ ਜਾਵੇ ਤਾਂ ਉਸ ਨੂੰ ਸ਼ਾਂਤ ਕਰਵਾਉਣ ਕਈ ਹਰ ਹੀਲਾ-ਵਸੀਲਾ ਵਰਤ ਦਿੱਤਾ ਜਾਂਦਾ ਹੈ ਜਿਵੇਂ ਡਾਕਟਰ ਸੋਹਨ ਸਿੰਘ ਨਾਲ ਕੀਤੀ ਤੇ ਹੁਣ ਉਸ ਨੂੰ ਚੁੱਪ ਬੈਠਣ ਲਈ ਕਹਿ ਦਿੱਤਾ ਗਿਆ ਹੈ ਭਾਵੇਂ ਜ਼ਾਦੂ ਦੀ ਛੜੀ ਕੁਝ ਵੀ ਹੀ ਕਿਉਂ ਨਾ ਵਰਤੀ ਗਈ ਹੋਵੇ? ਸਰਦਾਰ ਜਸਵੰਤ ਸਿੰਘ ਖਾਲੜਾ ਤੇ ਹੋਰ ਸ਼ਹੀਦਾਂ ਨੂੰ ਖਤਮ ਕਰਨ ਦੇ ਕਿੱਸੇ ਸੰਸਾਰ ਤੋਂ ਛੁਪੇ ਹੋਏ ਨਹੀਂ ਹਨ ਭਾਵੇਂ ਅਜੇ ਹੋਰ ੳਜਾਗਰ ਹੋਣੇ ਬਾਕੀ ਹਨ।               

 ਇਉਂ ਲਗਦਾ ਹੈ ਕਿ ਹੁਣ ਹੋਂਦ ਵਿਚ ਲਿਆਂਦੇ ਸ਼੍ਰੋਮਣੀ ਖ਼ਾਲਸਾ ਦਲ ਤੇ ਇਸ ਦੇ ਥਾਪੇ ਪ੍ਰਧਾਨ ਨੂੰ ਸਰਕਾਰ ਨੇ ਚੱਲ ਰਹੇ ਕੇਸਾਂ ਵਿਚ ਜੇਲ੍ਹ ਅੰਦਰ ਰੱਖਣ ਦਾ ਹੀ ਮਨ ਬਣਾ ਲਿਆ ਹੈ ਤੇ ਜਿਤਨੀ ਦੇਰ ਜੇਲ੍ਹ ਅੰਦਰ ਹੀ ਬੈਠਣਾ ਹੈ ਤਾਂ ਉਤਨੀ ਦੇਰ ਖ਼ਾਲਿਸਤਾਨ ਹੀ ਮੰਗਣਾ ਅੱਛਾ ਹੈ ਇਸ ਨਾਲ ਘੱਟੋ-ਘੱਟ ਬਾਹਰ ਫਿਰਦੇ ਪੀੜਤ ਖਾੜਕੂਆਂ ਦੀ ਪਹਿਚਾਣ ਤਾਂ ਹੋ ਹੀ ਜਾਵੇਗੀ ਸਗੋਂ ਸਰਕਾਰ ਨੂੰ ਉਨ੍ਹਾਂ ਦੀ ਇਕਜੁੱਟਤਾ ਹੁੰਦੀ ਹੈ ਜਾਂ ਨਹੀਂ, ਦਾ ਵੀ ਅੰਦਾਜ਼ਾ ਲੱਗ ਜਾਵੇਗਾ ਇਸ ਨਾਲ ਭਾਰਤ ਸਰਕਾਰ ਨੂੰ  ਫਾਇਦਾ ਹੋਵੇਗਾ  ਸਿੱਖ ਕੌਮ ਨੂੰ ਨਹੀਂਇਹ ਸ਼੍ਰੋਮਣੀ ਖ਼ਾਲਸਾ ਦਲ ਦੇ ਹੁਣ ਥਾਪੇ ਪ੍ਰਧਾਨ ਲਈ ਸੌਦੇਬਾਜ਼ੀ ਦਾ ਦਿਖਾਵੇ ਲਈ ਸਰਕਾਰੀ ਸਾਧਨ ਵੀ ਸਿੱਧ ਹੋਵੇਗਾ ਜਿੱਥੋਂ ਤਕ ਪੈਸਾ ਇਕੱਠਾ ਕਰਨ ਦੀ ਗੱਲ ਹੈ ਭਾਰਤ ਸਰਕਾਰ ਪਹਿਲਾਂ ਵੀ ਸਿੱਖਾਂ ਦੇ ਅਲੱਗ ਅਲੱਗ ਦਲ, ਸਿੱਖ ਟੀਮਾਂ, ਜੱਥੇਬੰਦੀਆਂ, ਗੁਰਦੁਆਰਿਆਂ ਆਦਿ ਰਾਹੀਂ ਸਿੱਖਾਂ ਦੀ ਅਥਾਹ ਸ਼ਰਧਾ ਅਤੇ ਉਨ੍ਹਾਂ ਨੂੰ ਸਹੀ ਜਾਣਕਾਰੀ ਦੀ ਘਾਟ ਕਾਰਨ ਦੇਸ਼-ਵਿਦੇਸ਼ਾ `ਚੋਂ ਪੈਸਾ ਇਕੱਠਾ ਕਰਦੀ ਆ ਹੀ ਰਹੀ ਹੈ ਇਹ ਵੀ ਹੁਣ ਕੋਈ ਨਵੀਂ ਗੱਲ ਹੋਣ ਨਹੀਂ ਜਾ ਰਹੀ। 

ਦੇਸ਼-ਵਿਦੇਸ਼ਾਂ ਵਿਚ ਬੈਠੇ ਖ਼ਾਲਿਸਤਾਨ ਦੇ ਚਾਹਵਾਨ ਜੇ ਗਲਤੀ ਨਾਲ ਇਸ ਨੂੰ ਇਕ ਸੰਜੀਦਾ ਕਦਮ ਸਮਝਣ ਲੱਗ ਪਏ ਤਾਂ ਮਾਇਆ ਵੀ ਭਰਪੂਰ ਇਕੱਠੀ ਹੋਵੇਗੀ ਜੇ ਗੱਲ ਇਸ ਦੇ ਉਲਟ ਨਿਕਲੀ ਤਾਂ ਇਸ ਦਲ ਦੇ ਆਗੂਆਂ ਦਾ ਬਹੁਤਾ ਨੁਕਸਾਨ ਨਹੀਂ ਹੋਣਾ ਕਿਉਂਕਿ ਉਹ ਪਹਿਲਾਂ ਹੀ ਨਕਾਰੇ ਜਾ ਚੁੱਕੇ ਹਨ ਤੇ ਸਰਕਾਰ ਦੀ ਯੋਜਨਾ ਤਹਿਤ ਹੀ ਚਲ ਰਹੇ ਹਨ ਇਸ ਵੇਲੇ ਤਾਂ ਇਹ ਗੱਲ ਕਹਿਣੀ ਵੀ ਔਖੀ ਲੱਗਦੀ ਹੈ ਕਿ ਇਸ ਦਲ ਦੇ ਆਗੂ ਨਕਾਰੇ ਹੋਏ ਹਨ ਜਾਂ ਇਨ੍ਹਾਂ ਨੇ ਖੁਦ ਸਿੱਖਾਂ ਨੂੰ ਨਕਾਰਿਆ ਹੋਇਆ ਹੈ ਭਾਈ ਦਲਜੀਤ ਸਿੰਘ ਬਿੱਟੂ ਦੇ ਨੇੜਲੇ ਸੂਤਰ ਭਾਵੇਂ ਖੁੱਲ੍ਹ ਕੇ ਇਹ ਗੱਲ ਕਹਿਣ ਨੂੰ ਅਜੇ ਤਿਆਰ ਨਹੀਂ ਹੋਣਗੇ ਕਿ ਭਾਈ ਦਲਜੀਤ ਨੇ ਆਪਣੇ ਰੂਪੋਸ਼ ਹੋਣ ਸਬੰਧੀ ਅਤੇ ਫਿਰ ਚੁੱਪ-ਚੁਪੀਤੇ ਆਤਮ ਸਮਰਪਣ ਕਰਨ ਸਬੰਧੀ ਸਿੱਖ ਕੌਮ ਨੂੰ ਅਜੇ ਤੱਕ ਵੀ ਹਨ੍ਹੇਰੇ ਵਿਚ ਰੱਖਿਆ ਹੋਇਆ ਹੈ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਅੱਜ ਭਾਈ ਦਲਜੀਤ ਸਿੰਘ ਅਜਿਹੀ ਸਥਿਤੀ ਵਿਚ ਹੈ ਕਿ ਉਹ ਸਰਕਾਰ ਤੋਂ ਉਨ੍ਹਾਂ ਦਾ ਨੁਕਸਾਨ ਕਰਵਾ ਸਕਦਾ ਹੈ

 ਜਦੋਂ ਕਿ ਇਹ ਗੱਲ ਕਿਸੇ ਤੋਂ ਭੁੱਲੀ ਹੋਈ ਨਹੀਂ ਕਿ ਬੀਤੇ ਸਮੇਂ ਸਿੱਖ ਕੌਮ ਦੇ ਹੀਰਿਆਂ ਨੂੰ ਸਿਰਫ ਤਸੀਹੇ ਹੀ ਨਹੀਂ ਦਿੱਤੇ ਗਏ ਸਗੋਂ ਬੜੀ ਬੇਰਹਿਮੀ ਨਾਲ ਇਸ ਦੁਨੀਆਂ ਤੋਂ ਕੂਚ ਵੀ ਕਰਵਾ ਦਿੱਤਾ ਗਿਆ ਅੱਜ ਭਾਈ ਦਲਜੀਤ ਸਿੰਘ ਨੂੰ ਇਹ ਤਾਂ ਫਾਇਦਾ ਹੈ ਕਿ ਉਹ ਕੌਮ ਦੇ ਹੀਰੇ ਅੱਜ ਆ ਕੇ  ਉਸ ਤੋਂ ਜਵਾਬ ਤਲਬੀ ਨਹੀਂ ਕਰ ਸਕਦੇ ਕਿਉਂਕਿ ਭੇਦ ਸਿਰਫ ਸਰਕਾਰ ਅਤੇ ਦਲਜੀਤ ਬਿੱਟੂ ਤੇ ਉਸਦੇ ਸਾਥੀਆਂ ਵਿਚ ਹੀ ਛੁਪਿਆ ਹੋਇਆ ਹੈਇੱਥੇ ਭਾਈ ਦਲਜੀਤ ਸਿੰਘ ਬਿੱਟੂ ਦੇ ਚੋਟੀ ਦੇ ਖਾੜਕੂਆਂ (ਭਾਈ) ਰਣਜੀਤ ਸਿੰਘ ਗਿੱਲ ਉਰਫ ਕੁੱਕੀ ਤੇ ਸੁਖਵਿੰਦਰ ਸਿੰਘ ਸੰਧੂ ਉਰਫ ਸੁੱਖੀ ਦਾ ਵੀ ਇਸੇ ਸੰਦਰਭ ਵਿਚ ਜ਼ਿਕਰ ਕਰਨਾ ਵੀ ਯੋਗ ਹੈਉਨ੍ਹਾਂ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਸ਼ਹੀਦ ਭਾਈ ਸੁਖਦੇਵ ਸਿੰਘਸੁੱਖਾ ਨੂੰ ਫਾਂਸੀ ਦੇ ਰੱਸੇ `ਤੇ ਲਟਕਣ ਵਾਸਤੇ ਡੱਟ ਜਾਣ ਲਈ ਮੁੱਖ ਭੂਮਿਕਾ ਨਿਭਾਈ ਪਰ ਅੱਜ ਉਨ੍ਹਾਂ ਦਾ ਮਾੜਾ ਕਿਰਦਾਰ ਦੇਖ ਕੇ ੳਨ੍ਹਾਂ ਨੂੰ ਸੰਘਰਸ਼ ਸਮੇਂ ਤੋਂ ਜਾਨਣ ਵਾਲੇ ਮੂੰਹ ਵਿਚ ਉਂਗਲਾਂ ਪਾਈ ਬੈਠੇ ਦੇਖ ਰਹੇ ਹਨ ਤੇ ਕਹਿ ਰਹੇ ਹਨ ਕਿ ਸੱਚ-ਮੁੱਚ ਇਹ ਉਹੀਕੁੱਕੀ ਤੇ ਸੁੱਖੀ ਹਨ? ਯਕੀਨ ਨਹੀਂ ਆਉਂਦਾਭਾਈ ਸੁੱਖਾ ਤੇ ਭਾਈ ਜਿੰਦਾ ਵੱਲੋਂ ਭੇਜੀਆਂ ਦੋ ਕੇਸਰੀ ਦਸਤਾਰਾਂ ਦਾ ਸੁੱਖੀ ਤੇ ਕੁੱਕੀ ਵੀਰ ਕੀ ਕਰ ਰਹੇ ਹਨ ਤੇ ਕੀ ਕਰ ਕੇ ਜਾਣਗੇ? ਸਵਾਲ ਹਮੇਸ਼ਾ ਹੀ ਰਹੇਗਾ ਜਦੋਂ ਸਿੱਖਾਂ ਦੇ ਸਾਹਮਣੇ ਇਹ ਸਭ ਕੁੱਝ ਆਉਂਦਾ ਹੈ, ਉਹ ਅੱਜ ਦੀ ਘੜੀ ਅਜਿਹੇਯੋਧਿਆਂ ਨੂੰ ਤਾਂ ਸ਼ੱਕ ਦੀ ਨਜ਼ਰ ਨਾਲ ਦੇਖਦੇ ਹੀ ਹਨ, ੳਨ੍ਹਾਂ ਦਾ ਵਿਸ਼ਵਾਸ਼ ਸਰਕਾਰ `ਤੇ ਵੀ ਨਹੀਂ ਰਿਹਾ ਲਗਦਾ ਹੈ ਆਉੁਣ ਵਾਲੇ ਸਮੇਂ ਸਿੱਖ ਭਾਰਤ ਸਰਕਾਰ ਤੋਂ ਹੋਈ ਤੇ ਹੋ ਰਹੀ ਬੇਇਨਸਾਫੀ ਲਈ ਜਵਾਬ ਜ਼ਰੂਰ ਲੈ ਕੇ ਰਹਿਣਗੇ

ਸ਼੍ਰੋਮਣੀ ਖ਼ਾਲਸਾ ਦਲ ਨੇ ਐਲਾਨਿਆਂ ਹੈ ਕਿ ਉਹ ਹਮ-ਖਿਆਲੀਆਂ ਨਾਲ ਸਾਂਝ ਪਾ ਕੇ ਚੱਲਣਗੇ ਭਾਵ ਉਹ ਭਾਰਤ ਦੀ ਪ੍ਰਭੂਸੱਤਾ ਅੰਦਰ ਹੀ ਖ਼ਾਲਿਸਤਾਨ ਬਣਾਉਣ ਵਾਲਿਆਂ ਨੂੰ ਵੀ ਪੂਰਾ ਮਾਣ ਸਤਿਕਾਰ ਦੇਣਗੇ ਇਹ ਵੀ ਵੱਡੀ ਚੋਰ ਮੋਰੀ ਹੀ ਰੱਖੀ ਹੈ ਕਿਉਂਕਿ ਆਖਰ ਇਹੀ ਕਹਿ ਦੇਣਾ ਹੈ ਅਸੀਂ ਇਨ੍ਹਾਂ ਦਾ ਵੀ ਦਿਲ ਨਹੀਂ ਤੋੜਨਾ ਤੇ ਸਮਝੌਤਾ ਕਰਦੇ ਹਾਂ ਤੇ ਆਪਣੇ ਮਿੱਥੇ ਨਿਸ਼ਾਨੇ ਨੂੰ ਤਿਆਗਦੇੇ ਹਾਂ ਜਾਂ ਲੋੜ ਪੈਣ `ਤੇ ਸ਼੍ਰੋਮਣੀ ਖ਼ਾਲਸਾ ਦਲ ਹੀ ਭੰਗ ਕਰ ਦਿੱਤਾ ਜਾਵੇਗਾਅੱਗੇ ਵੀ ਅਜਿਹਾ ਹੁੰਦਾ ਹੀ ਆਇਆ ਹੈ ਜੇ ਅੰਦਰ ਛੁਪੀ ਭਾਵਨਾ ਇਹੀ ਹੈ ਤਾਂ ਇਹ ਸ਼੍ਰੋਮਣੀ ਖ਼ਾਲਸਾ ਦਲ ਇਕ ਕਲਾਬਾਜ਼ੀ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਕਿਹਾ ਜਾ ਸਕਦਾ ਜਿਸ ਤੋਂ ਅੱਜ ਦੀ ਘੜੀ ਸੁਚੇਤ ਹੋ ਕੇ ਚੱਲਣ ਦੀ ਲੋੜ ਹੈ ਕਿਉਂਕਿ ਭਾਈ ਦਲਜੀਤ ਸਿੰਘ ਬਿੱਟੂ ਨੇ ਜੇਲ੍ਹ ਵਿਚ ਸੁੱਖ-ਆਰਾਮ ਲੈਣ ਅਤੇ ਕਿਸੇ ਵੇਲੇ ਵੀ ਬਾਹਰ ਆਉਣ ਲਈ ਅੱਜ ਦੀ ਘੜੀ ਸਰਕਾਰ ਨੂੰ ਮੁੱਲ ਉਤਾਰ ਦਿੱਤਾ ਹੈ। 

ਸਿੱਖ ਕੌਮ ਵੈਸੇ ਵੀ ਖੁੰਭਾਂ ਵਾਂਗ ਪੈਦਾ ਹੋਏ ਦਲ ਦੇਖ ਕੇ ਭੰਬਲਭੂਸੇ ਵਿਚ ਪਈ ਹੋਈ ਹੈ ਅਤੇ ਜਲਦੀ-ਜਲਦੀ ਕਿਸੇ `ਤੇ ਇਤਬਾਰ ਕਰਨ ਨਾਲੋਂ ਸ਼ਾਂਤ ਰਹਿ ਕੇ ਹੀ ਕਿਸੇ ਪਾਸਿਉਂ ਕਿਸੇ ਕ੍ਰਿਸ਼ਮੇ ਦੀ ਆਸ ਰੱਖੀ ਬੈਠੀ ਹੈ ਇਨ੍ਹਾਂ ਦਲਾਂ ਨੂੰ ਸਿੱਖ ਕੌਮ ਸਰਕਾਰੀ ਗਿਰੋਹਾਂ ਦੇ ਤੌਰ `ਤੇ ਦੇਖਦੀ ਹੈ ਇਸੇ ਕਰਕੇ ਬਹੁਤੇ ਨੌਜਵਾਨ ਗਿਰੋਹ ਵਿਚ ਸ਼ਾਮਲ ਹੋਣ ਨਾਲੋਂ ਇਕੱਲੇ ਰਹਿ ਕੇ ਹੀ ਕੌਮ ਦੇ ਹਿੱਤ ਵਿਚ ਕੁਝ ਕਰਨ ਦੀ ਲੋਚਦੇ ਰਹਿੰਦੇ ਹਨ ਜਿਨ੍ਹਾਂਯੋਧਿਆਂ ਦੀ ਅੰਦਰਖਾਤੇ ਸਾਂਝ ਸਰਕਾਰ ਨਾਲ ਇਸ ਹੱਦ ਤਕ ਨਜ਼ਰ ਆਉਂਦੀ ਹੋਵੇ ਉਨ੍ਹਾਂ `ਤੇ ਇਤਬਾਰ ਕਰਨਾ ਬਹੁਤ ਮੁਸ਼ਕਲ ਹੈ

ਜੇ ਅਜਿਹੇ ਦਲਾਂ ਵਿਚੋਂ ਵੀ ਕੋਈ ਨਿਵੇਕਲਾ ਯੋਧਾ ਕ੍ਰਿਸ਼ਮਾ ਦਿਖਾ ਜਾਵੇ ਤਾਂ ਜ਼ਰੂਰ ਅਜਿਹੇ ਦਲ ਦੇ ਹੋਂਦ ਸਾਰਥਕ ਨਜ਼ਰ ਆਉਣ ਲੱਗ ਪੈਂਦੀ ਹੈ ਪਰ ਹੁਣ ਤਕ ਦੇ ਤਜ਼ਰਬੇ ਤੋਂ ਤਾਂ ਇਹੀ ਸਿੱਖਿਆ ਹੈ ਕਿ ਇਹ ਦਲ ਆਪਣਿਆਂ ਨੂੰ ਘੂਰ ਕੇ ਸਰਕਾਰ ਅੱਗੇ ਆਪਣੀ ਹਾਜ਼ਰੀ ਲੁਆਉਂਦੇ ਆਏ ਹਨ ਇਨ੍ਹਾਂ ਦਾ ਵਤੀਰਾ ਆਮ ਸਿੱਖਾਂ ਲਈ ਖਾੜਕੂ ਤੇ ਸਰਕਾਰ ਲਈ ਖੁਲ੍ਹਦਿਲੀ ਵਾਲਾ ਹੁੰਦਾ ਹੈ ਇਹ ਹੋਵੇ ਵੀ ਕਿਉਂ ਨਾ ਕਿਉਂਕਿ ਸਿੱਖ ਕੌਮ ਹੁਣ ਗ਼ੁਲਾਮੀ ਦੀ ਅਵਸਥਾ ਵਿਚ ਦੀ ਗੁਜ਼ਰ ਰਹੀ ਹੈ ਇਸ ਗੱਲ ਦਾ ਹੀ ਇਹ ਦਲ ਅਹਿਸਾਸ ਕਰਾ ਰਹੇ ਹੁੰਦੇ ਹਨਆਸ ਹੈ ਕਿ ਇਸ ਲੇਖ ਤੋਂ ਆਪ ਨੂੰ ਸਰਕਾਰੀ ਚਾਲਾਂ ਨੂੰ ਸਮਝਣ ਵਿਚ ਤਾਂ ਮਦਦ ਮਿਲੇਗੇ ਹੀ ਬਲਕਿ ਇਹ ਵੀ ਅਹਿਸਾਸ ਹੋਵੇਗਾ ਕਿ ਸਿੱਖਾਂ ਲਈ ਆਪਣੀ ਗੌਰਵਮਈ ਹੋਂਦ ਬਚਾਉਣ ਲਈ ਸੰਪੂਰਨ ਆਜ਼ਾਦੀ ਦੀ ਬਹੁਤ ਲੋੜ ਹੈ

ਵੱਲੋਂ:
ਬਲਬੀਰ ਸਿੰਘ ਸੂਚ, ਐਡਵੋਕੇਟ
ਮਨੁੱਖੀ ਅਧਿਕਾਰਾਂ ਲਈ ਸਰਗਰਮ.,
ਮੁਖੀ ਤੇ ਬੁਲਾਰਾ, ਸਿੱਖ ਵਿਚਾਰ ਮੰਚ, ਲੁਧਿਆਣਾ
ਮੋਬਾਈਲ: 98143-34544
 
 
 
     
 

kithrf
blbIr isMG sUc

 
     
 

ktihrf bol ipaf,
iensfP hMudf dyK ro ipaf,
ijhVf afvy shuM cuwkI jfvy,
ieh kih ky ro ipaf. 

jwj muskrfvy,
pr ktihrf ro ipaf,
ktihrf gUMgf-bolf,
pr iPr vI ro ipaf. 

nf cuwp krfeI,
nf ipwT GsfeI-afeI,
jwj jfxy gUMgf-bolf,
ikAuN ro ipaf??? 

byjfn-byjbfn jLrUr hF,
iesLfrf krn qoN mjLbUr hF,
jwj sfihb nMU ieh kihMdf ro ipaf.

 
 
muwK pMnf  |  aMgryjI aMk  |  sMcflk  |  bfnI  |  ilMk

Copyright © Balbir Singh Sooch, Chief and Spokesperson, Sikh Vichar Manch, Ludhana, Punjab (India)