Panjabi Section |   Download Panjabi Font |   Author  |  Founder  |  Contact  |  Feedback

 
     
     
  Index  
     
  Home  
     
  Current Issues  
     
  Religio Politics  
     
  General  
     
  My India!  
     
  Personalities  
 

Welcome to the Sikh Vichar Manch-Thought Provoking Forum for Justice

 
 

 

What Happened?

 

ਕੀ ਹੋਇਆ?

 

ਕੀ ਹੋਇਆ?

 ਆ ਜਾ ਰਜਾ

ਨਾ ਵਧਾ ਉਮੀਦਾਂ ਨੂੰ

ਸਮਝਾ ਤਾਂ ਗਿਆ ਸੀ

ਪਿਓ ਮੇਰਾ

ਸਮਝ ਤਾਂ ਸੀ ਉਦੋਂ ਹੀ ਆਉਣੀ

ਜਦੋਂ ਰਜਾ ਸੀ ਉਸ ਦੀ ਹੋਣੀ

 

 

ਕੀ ਹੋਇਆ?

ਦੁੱਖ-ਸੁੱਖ, ਰੋਣਾ-ਧੋਣਾ

ਬੀਤ ਗਿਆ ਸਭ ਰਜਾ

ਗਿਆਨ ਤਾਂ ਹੋਣਾ ਹੀ ਕੀ ਸੀ?

 ਕਲਮ ਹਾਂ ਚਲਾਈ ਜਾਂਦਾ

ਸਮਝ ਤਾਂ ਹੈ ਉਦੋਂ ਹੀ ਆਉਣੀ

ਜਦੋਂ ਰਜਾ ਹੈ ਉਸ ਦੀ ਹੋਣੀ

 

 

ਕੀ ਹੋਇਆ?

  ਨਾ ਹੋਇਆ ਗਿਆ ਚੁੱਪ

  ਨਾ ਹੋਇਆ ਅੰਦਰ ਲੀਨ

ਨਾ ਹੀ ਮਨ ਦੀ ਸ਼ਾਂਤੀ

ਗਿਆਨ ਤਾਂ ਹੋਣਾ ਹੀ ਸੀ ਕੀ?

ਸਮਝ ਤਾਂ ਹੈ ਉਦੋਂ ਹੀ ਆਉਣੀ

ਜਦੋਂ ਰਜਾ ਹੈ ਉਸ ਦੀ ਹੋਣੀ

 

 

ਕੀ ਹੋਇਆ?

ਮੇਰੇ ਲਾਲਚ ਦਾ ਅੰਤ ਨਹੀਂ

ਪਦਾਰਥਾਂ ਦੀ ਘਾਟ ਹੈ

ਅਕਲ ਕੰਮ ਨਹੀਂ ਆ ਰਹੀ

ਗਿਆਨ ਤਾਂ ਹੋਣਾ ਹੀ ਸੀ ਕੀ?

ਸਮਝ ਤਾਂ ਹੈ ਉਦੋਂ ਹੀ ਆਉਣੀ

ਜਦੋਂ ਰਜਾ ਹੈ ਉਸ ਦੀ ਹੋਣੀ

 

 

ਕੀ ਹੋਇਆ?

ਉਸ ਦੀ ਰਜਾ ਚੋਂ

ਜਦੋਂ ਮੈਂ ਮੰਗ-ਮੰਗ ਕੇ

ਤੰਗ ਆ ਜਾਵਾਂਗਾ

ਤਾਂ ਫਿਰ ਰਜਾ ਕੀ ਹੈ?

ਸਮਝ ਤਾਂ ਹੈ ਉਦੋਂ ਹੀ ਆਉਣੀ

ਜਦੋਂ ਰਜਾ ਹੈ ਉਸ ਦੀ ਹੋਣੀ

 

 

ਕੀ ਹੋਇਆ?

 ਹੋਣਾ ਹੀ ਕੀ ਸੀ?

ਉਹੀ ਹੋਇਆ

ਜੋ ਉਸ ਦੀ ਰਜਾ ਚ ਸੀ

ਕਬੂਲ ਕਰ ਲੈਣਾ

ਸਮਝ ਤਾਂ ਹੈ ਉਦੋਂ ਹੀ ਆਉਣੀ

ਜਦੋਂ ਰਜਾ ਹੈ ਉਸ ਦੀ ਹੋਣੀ

 

 ਬਲਬੀਰ ਸਿੰਘ ਸੂਚ, ਐਡਵੋਕੇਟ, ਲੁਧਿਆਣਾ-ਸਿੱਖ ਵਿਚਾਰ ਮੰਚ

24 ਅਕਤੂਬਰ 2010

http://www.sikhvicharmanch.com 

 
Books
Cry for Justice
Letters
Human Rights
  Poetry  
     
  Links  
     
  All Headlines  
     
     
 
Index  |  Home  |  Panjabi Section  |  Author  |  Founder  |  Feedback  |  Links

Copyright Balbir Singh Sooch, Chief and Spokesperson, Sikh Vichar Manch, Ludhana, Punjab (India)