Welcome to the Sikh Vichar Manch-Thought Provoking Forum for Justice

 
 
 


ਸੁਹਿਰਦ ਦੋਸਤ ਸੀ
ਪੁਰਦਮਨ ਸਿੰਘ ਬੇਦੀ
-ਹਰਬੀਰ ਸਿੰਘ ਭੰਵਰ

Posted On September - 19 - 2010

ਇਹ ਯਕੀਨ ਨਹੀਂ ਆਉਂਦਾ ਕਿ ਤ੍ਰੈ-ਮਾਸਿਕ ਮੀਰ ਦੇ ਸੰਪਾਦਕ, ਉੱਘੇ ਪੰਜਾਬੀ ਲੇਖਕ, ਅਨੁਵਾਦਕ ਤੇ ਪੰਜਾਬੀ ਪੁਸਤਕਾਂ ਦੇ ਪ੍ਰਕਾਸ਼ਕ ਪੁਰਦਮਨ ਸਿੰਘ ਬੇਦੀ ਕੁਝ ਸਮਾਂ ਬੀਮਾਰ ਰਹਿ ਕੇ ਸਦੀਵੀ ਵਿਛੋੜਾ ਦੇ ਗਏ ਹਨ ਸ੍ਰੀ ਬੇਦੀ ਮੇਰੇ ਨਾਲੋਂ ਡੇਢ ਸਾਲ ਛੋਟੇ ਸਨ ਅਤੇ ਮੇਰੇ ਨਾਲੋਂ ਸਿਹਤ ਵੀ ਚੰਗੀ ਸੀ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ ਵਾਲੇ ਸਨ ਮੈਂ ਜ਼ਿੰਦਗੀ ਦੀ ਸ਼ਾਮ ਬਾਰੇ ਦੋ ਤਿੰਨ ਲੇਖ ਨਦੀ ਕਿਨਾਰੇ ਰੁਖੜਾ ਤੇ ਇਹ ਹੋ ਸਕਦੀ ਹੈ ਆਖਰੀ ਮੁਲਾਕਾਤ ਲਿਖੇ ਜੋ ਪੰਜਾਬੀ ਟ੍ਰਿਬਿਊਨ ਵਿਚ ਛਪੇ, ਉਹ ਮੇਰੇ ਨਾਲ ਗੁੱਸੇ ਹੁੰਦਾ, ਇਸ ਤਰ੍ਹਾਂ ਦੇ ਢਹਿੰਦੀਆਂ ਕਲਾਂ ਬਾਰੇ ਲੇਖ ਨਾ ਲਿਖਿਆ ਕਰੋ

ਬੇਦੀ ਪਿੰਡ ਸਵੱਦੀ ਦਾ  ਜੰਮਪਲ ਸੀ ਤੇ ਪਿਛਲੇ ਲਗਪਗ 50 ਸਾਲਾਂ ਤੋਂ ਲੁਧਿਆਣੇ ਰਹਿ ਕੇ ਮਾਂ-ਬੋਲੀ ਪੰਜਾਬੀ ਤੇ ਸਾਹਿਤ ਦੀ ਸੇਵਾ ਕਰ ਰਿਹਾ ਸੀ ਉਸ ਦੇ ਮਾਤਾ ਪਿਤਾ ਦੋਨੋਂ ਅਧਿਆਪਕ ਸਨ ਉਹ ਚਾਹੁੰਦਾ ਤਾਂ ਪੜ੍ਹ-ਲਿਖ ਕੇ ਆਪਣੇ ਪਿਆ ਵਾਂਗ ਇਕ ਅਧਿਆਪਕ ਵਜੋਂ ਸੇਵਾ ਕਰ ਸਕਦਾ ਸੀ, ਪਰ ਉਸ ਨੂੰ ਸਾਹਿਤ ਦੀ ਚੇਟਕ ਲੱਗ ਗਈ ਸੀ ਤੇ  ਆਪਣਾ ਸਾਰਾ ਜੀਵਨ ਇਸੇ ਲੇਖੇ ਲਗਾ ਦਿੱਤਾ ਉਸ ਨੇ ਅਪਣਾ ਸਫ਼ਰ ਪੰਜਬੀ ਸਾਹਿਤ ਅਕਾਦਮੀ ਦੀ ਨੌਕਰੀ ਤੋਂ ਸ਼ੁਰੂ ਕੀਤਾ ਕੁਝ ਸਮਾਂ ਮਰਹੂਮ ਸੁਰਿੰਦਰ ਸਿੰਘ ਨਾਲ ਮਾਸਿਕ ਹੇਮ ਜਯੋਤੀ ਵਿਚ ਵੀ ਕੰਮ ਕੀਤਾ ਫਿਰ 1975 ਵਿਚ ਆਪਣਾ ਪ੍ਰਿੰਟਿੰਗ ਪ੍ਰੈਸ ਲਗਾ ਕੇ ਤ੍ਰੈ-ਮਾਸਿਕ ਮੀਰ ਸ਼ੁਰੂ ਕਰ ਲਿਆ, ਜੋ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਹੁਣ ਤਕ ਪ੍ਰਕਾਸ਼ਤ ਹੁੰਦਾ ਰਿਹਾ ਇਸ ਪਰਚੇ ਕਾਰਨ ਉਸਦੇ ਸਾਹਿਤਕ ਮਿੱਤਰਾਂ ਦਾ ਘੇਰਾ ਵੀ ਵਧਦਾ ਗਿਆ ਇਸ ਦੌਰਾਨ ਉਸ ਨੇ ਜਸਵੰਤ ਪ੍ਰਿੰਟਰਜ਼ ਦੇ ਨਾਂ ਹੇਠ ਇਕ ਪਬਲਿਸ਼ਰ ਵਜੋਂ ਪੁਸਤਕਾਂ ਛਾਪਣਾ ਸ਼ੁਰੂ ਕਰ ਦਿੱਤਾ ਅੱਜ ਦੇ ਕਈ ਚੋਟੀ ਦੇ ਸਥਾਪਤ ਲੇਖਕਾਂ ਦੀਆਂ ਪਹਿਲੀਆਂ ਪੁਸਤਕਾਂ ਉਸ ਨੇ ਪ੍ਰਕਾਸ਼ਤ ਕੀਤੀਆਂ ਸਨ ਉਸ ਵਲੋਂ ਸੰਪਾਦਿਤ . ਸੋਭਾ ਸਿੰਘ ਸਿਮਰਤੀ ਗ੍ਰੰਥ ਤੇ ਈਸ਼ਵਰ ਚਿੱਤਰਕਾਰ ਸਿਮਰਤੀ ਗ੍ਰੰਥ ਨੂੰ ਭਾਸ਼ਾ ਵਿਭਾਗ ਵਲੋਂ ਖੂਬਸੂਰਤ ਛਪਾਈ ਲਈ ਪੁਰਸਕਾਰ ਵੀ ਮਿਲਿਆ ਉਸ ਨੇ ਬਾਲ ਸਾਹਿਤ ਬਾਰੇ ਕਈ ਕਿਤਾਬਾਂ ਲਿਖੀਆਂ ਮੰਟੋ ਦੀਆਂ ਚੋਣਵੀਆਂ ਕਹਾਣੀਆਂ ਉਰਦੂ ਤੋਂ ਪੰਜਾਬੀ ਵਿਚ ਖੁਦ ਅਨੁਵਾਦ ਕਰਕੇ ਪ੍ਰਕਾਸ਼ਤ ਕੀਤਾ ਹੁਣ ਤਕ ਉਸ ਨੇ ਲਗਪਗ ਇਕ ਸੌ ਪੁਸਤਕਾਂ ਛਾਪੀਆਂ ਹਨ ਚੰਗੀਆ ਕਿਤਾਬਾਂ ਛਾਪਣਾ ਉਸ ਦਾ ਸ਼ਾ ਹੀ ਨਹੀਂ, ਸਗੋਂ ਸ਼ੌਕ ਸੀ, ਜਨੂੰਨ ਸੀ, ਇਸ਼ਕ ਸੀ ਕੋਈ ਨਵੀਂ ਕਿਤਾਬ ਛਪਣੀ ਜਾਂਦੀ, ਤਾਂ ਉਸ ਵਿਚ ਗੁਆਚ ਜਾਂਦਾ ਸੀ, ਸਾਰੇ ਪਰੂਫ ਦੋ ਤਿੰਨ ਵਾਰ ਆਪ ਪੜ੍ਹਦਾ ਤਾਂ ਜੋ ਸ਼ਬਦ-ਜੋੜ ਦੀ ਕੋਈ ਗਲਤੀ ਨਾ ਰਹਿ ਜਾਏ ਉਸ ਦੇ ਘਰ ਕੋਈ ਬੱਚਾ ਨਹੀਂ ਸੀ, ਉਹ ਆਖਦਾ, ਮੇਰੀਆਂ ਪੁਸਤਕਾਂ ਹੀ ਮੇਰੇ ਬੱਚੇ ਹਨ

ਇਹ ਸ਼ਾਇਦ 1961 ਦੀ ਗੱਲ ਹੈ ਕਿ ਬੇਦੀ ਨੇ ਪਿੰਡ ਚੌਕੀਮਾਨ, ਜਿੱਥੇ ਉਸ ਦੇ ਪਿਤਾ ਅਧਿਆਪਕ ਵਜੋਂ ਕੰਮ ਕਰ ਰਹੇ ਸਨ, ਕੋਈ ਸਾਹਿਤਕ ਸਮਾਗਮ ਰੱਖਿਆ ਜਿਸ ਵਿਚ ਨਾਮਵਰ ਨਾਵਲਿਸਟ . ਜਸਵੰਤ ਸਿੰਘ ਕੰਵਲ ਸ਼ਾਮਲ ਹੋਏ, ਉੱਥੇ ਉਸ ਨਾਲ ਮੇਰੀ ਪਹਿਲੀ ਮੁਲਾਕਾਤ ਹੋਈ, ਜੋ ਦੋਸਤੀ ਵਿਚ ਬਦਲ ਗਈ ਅਤੇ ਸਮੇਂ ਦੇ ਨਾਲ ਨਾਲ ਗੂੜ੍ਹੀ ਹੁੰਦੀ ਗਈ ਮੈਂ ਆਪਣੀ ਹਰ ਸਮੱਸਿਆ ਉਸ ਨਾਲ ਵਿਚਾਰਦਾ ਤੇ ਉਹ ਹਮੇਸ਼ਾ ਸਹੀ ਰਾਏ ਦੇਣ ਦੇ ਨਾਲ ਹੌਸਲਾ ਵੀ ਦਿੰਦਾ ਉਹ ਸਾਰੇ ਦੋਸਤਾਂ ਦਾ ਸੁਹਿਰਦ ਦੋਸਤ ਸੀ ਦੋਸਤਾਂ ਦੇ ਗੁਣਾਂ ਦੇ ਔਗੁਣ ਵੀ ਦੱਸਦਾ ਉਹ ਅੰਦਰੋਂ ਬਾਹਰੋਂ ਇਕ ਸੀ, ਕੋਈ ਵੀ ਗੱਲ ਹੁੰਦੀ, ਝੱਟ  ਮੂੰਹ ਤੇ ਕਹਿ ਦਿੰਦਾ ਉਸ ਦੇ ਤੁਰ ਜਾਣ ਨਾਲ ਉਸ ਦੀ ਪਤਨੀ ਬੀਬੀ ਪਰਮਿੰਦਰ ਕੌਰ ਤੇ ਇਕ ਮੰਦਬੁੱਧੀ ਵਾਲੀ ਗੂੰਗੀ ਭੈਣ ਤੋਂ ਬਿਨਾਂ ਪੰਜਾਬੀ ਸਾਹਿਤ ਤੇ ਦੋਸਤ ਮਿੱਤਰਾਂ ਨੂੰ ਵੀ ਬਹੁਤ ਘਾਟਾ ਪਿਆ ਹੈ

ਧੰਨਵਾਦ ਸਹਿਤ: ਪੰਜਾਬੀ ਟ੍ਰਿਬਿਊਨ, ਚੰਡੀਗੜ੍ਹ

 
 
     
 

kithrf
blbIr isMG sUc

 
     
 

ktihrf bol ipaf,
iensfP hMudf dyK ro ipaf,
ijhVf afvy shuM cuwkI jfvy,
ieh kih ky ro ipaf. 

jwj muskrfvy,
pr ktihrf ro ipaf,
ktihrf gUMgf-bolf,
pr iPr vI ro ipaf. 

nf cuwp krfeI,
nf ipwT GsfeI-afeI,
jwj jfxy gUMgf-bolf,
ikAuN ro ipaf??? 

byjfn-byjbfn jLrUr hF,
iesLfrf krn qoN mjLbUr hF,
jwj sfihb nMU ieh kihMdf ro ipaf.

 
 
muwK pMnf  |  aMgryjI aMk  |  sMcflk  |  bfnI  |  ilMk

Copyright Balbir Singh Sooch, Chief and Spokesperson, Sikh Vichar Manch, Ludhana, Punjab (India)