Welcome to the Sikh Vichar Manch-Thought Provoking Forum for Justice

 
 
 


ਇੱਕ ਦ੍ਰਿਸ਼ਟੀਕੋਣ: 

Death of Lala Lajpat Rai Versus John Simon Commission

ਲਾਲਾ ਲਾਜਪਤ ਰਾਏ ਦੀ ਮੌਤ
ਬਨਾਮ

ਜੌਹਨ ਸਾਈਮਨ ਕਮਿਸ਼ਨ

ਵੱਲ:

ਸੇਵਾ ਵਿਖੇ,
ਸਰਦਾਰ ਮਨਪ੍ਰੀਤ ਸਿੰਘ
ਬਾਦਲ,
ਖ਼ਜ਼ਾਨਾ ਮੰਤਰੀ
-ਪੰਜਾਬ ਸਰਕਾਰ,
ਪੰਜਾਬ ਸਿਵਲ ਸਕੱਤ੍ਰੇਤ-ਚੰਡੀਗੜ੍ਹ
 

ਵੱਲੋਂ:
ਰਾਮਚੰਦ ਤਲਵੰਡੀ
,
ਬਹੁਜਨ ਸਮਾਜ ਮੋਰਚਾ
,
ਪਿੰਡ ਤਲਵੰਡੀ
(ਨੇੜੇ ਲਾਡੂਵਾਲ),
ਜ਼ਿਲਾ
ਲੁਧਿਆਣਾ 

By Registered Post, New Courts Post Office (141001)
Receipt No. SP EP010244841 IN
On 20-11-2009 at 14:22 hrs 

ਸਤਿਕਾਰਯੋਗ ਖ਼ਜ਼ਾਨਾ ਮੰਤਰੀ ਜੀਓ

ਮੈਂ ਆਦਰ ਸਹਿਤ ਆਪ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਅਜ਼ਾਦੀ ਦੇ ਸੰਘਰਸ਼ ਵਿੱਚ ਹਿੱਸਾ ਲੈਣ ਵਿੱਚ ਲਾਲਾ ਲਾਜਪਤ ਰਾਇ ਦਾ ਨਾ ਆਜ਼ਾਦੀ ਘੁਲਾਟੀਆਂ ਦੇ ਤੌਰ `ਤੇ ਭਾਰਤ ਦੀ ਆਜ਼ਾਦੀ ਦੇ ਵਿਦਿਅਕ ਲਿਟਰੇਚਰ ਵਿੱਚ ਪ੍ਰਚਾਰਿਆ ਹੋਇਆ ਹੈ ਅਤੇ ਲਾਲਾ ਜੀ ਨੂੰ ਮਹਾਤਮਾ ਗਾਂਧੀ ਦਾ ਬਹੁਤ ਜੀ ਨਜ਼ਦੀਕੀ ਸਾਥੀ ਵੀ ਕਿਹਾ ਗਿਆ ਹੈਇਸ ਲਿਟਰੇਚਰ ਵਿੱਚ ਇਹ ਵੀ ਪ੍ਰਭਾਵ ਦਿੱਤਾ ਗਿਆ ਹੈ ਕਿ ਲਾਲਾ ਜੀ ਦੀ ਮੌਤ ਆਜ਼ਾਦੀ ਘੋਲ ਵਿੱਚ ਹੋਈ ਸੀ ਹਿੰਦੂ ਸਮਾਜ ਵੱਲੋਂ ਸਰਕਾਰ ਵੱਲੋਂ ਲਾਲਾ ਜੀ ਦੀਆਂ ਯਾਦਗਾਰਾਂ ਵੀ ਬਣਾਈਆਂ ਗਈਆਂ ਹਨਇਹ ਜਾਪਦਾ ਹੈ ਕਿ ਆਪ ਜੀ ਨੇ ਵੀ ਅਜਿਹੇ ਪ੍ਰਭਾਵ ਅਧੀਨ ਹੀ ਲਾਲਾ ਜੀ ਦੀ ਯਾਦਗਾਰ ਸਥਾਪਤ ਕਰਨ ਲਈ ਤਿੰਨ ਲੱਖ ਰੁਪਏ ਦੇਣ ਦਾ ਐਲ਼ਾਨ ਕੀਤਾ ਹੈ ਜਿਸ ਬਾਰੇ ਖ਼ਬਰ ਅੰਗਰੇਜੀ ਦੇ ਅਖਬਾਰ ਹਿੰਦੁਸਤਾਨ ਟਾਈਮਜ਼ ਵਿੱਚ ਮਿਤੀ 18-11-2009 ਨੂੰ ਛਪੀ ਹੈ ਪਰ ਉਸ ਦੀ ਮੌਤ ਆਜ਼ਾਦੀ ਦੇ ਘੋਲ ਵਿੱਚ ਨਹੀਂ ਹੋਈ, ਇਹ ਗੱਲ ਆਜ਼ਾਦੀ ਨਾਲ ਸਬੰਧਤ ਇਤਿਹਾਸ ਦੇ ਸਰਕਾਰੀ ਰਿਕਾਰਡ ਤੋਂ ਸਾਹਮਣੇ ਆਉਂਦੀ ਹੈ  

ਗੁਲਾਮੀ ਵੇਲੇ ਪ੍ਰਮੁੱਖ ਤੌਰ `ਤੇ ਹਿੰਦੂ ਅਤੇ ਮੁਸਲਮਾਨ ਸਮਾਜਾਂ ਦਾ ਬੋਲ ਬਾਲਾ ਸੀ ਤੇ ਥੋੜ੍ਹਾ ਬਹੁਤ ਸਿੱਖ ਸਮਾਜ ਦਾ ਵੀ ਸੀ ਜਦਕਿ ਦਬੇ-ਕੁਚਲੇ ਸਮਾਜ ਦੇ ਲੋਕਾਂ ਦੀ ਕੋਈ ਪੁੱਛ-ਗਿੱਛ ਨਹੀਂ ਸੀ ਅੱਜ ਇਸ ਸਮਾਜ ਨੂੰ ਦਲਿੱਤ ਦੇ ਸਮਾਜ ਦੇ ਨਾਂ ਨਾਲ ਜਾਣਿਆ ਜਾਂਦਾ ਹੈਇਸਦੇ ਵੀ ਇੱਕ ਮਸੀਹੇ (ਡਾਕਟਰ ਭੀਮ ਰਾਓ ਅੰਬੇਦਕਰ ਬਾਵਾ ਸਾਹਿਬ) ਦਾ ਜਨਮ ਭਾਰਤ ਵਿੱਚ ਹੋ ਚੁੱਕਾ ਸੀ, ਜਿਸ ਨੇ ਵੱਡੇ ਹੋ ਕੇ ਉੱਚ ਵਿਦਿਆ ਪ੍ਰਾਪਤ ਕਰਕੇ ਦਲਿੱਤ ਸਮਾਜ ਦੀ ਆਵਾਜ਼ ਬੁਲੰਦ ਕਰਨ ਦੀ ਜੋ ਵੀ ਕੋਸ਼ਿਸ਼ ਕੀਤੀ ਉਸ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਸਭ ਤੋਂ ਵੱਧ ਹਿੰਦੂ ਸਮਾਜ, ਜੋ ਕਿ ਛੂਤਛਾਤ ਦਾ ਵੱਡਾ ਹਾਮੀ ਹੈ, ਨੇ ਕੀਤੀ

ਬਾਵਾ ਸਾਹਿਬ ਨੇ ਅੰਗਰੇਜ਼ ਸਰਕਾਰ ਤੋਂ ਇਸ ਦਲਿੱਤ ਸਮਾਜ ਦੀ ਪ੍ਰਸ਼ਾਸਨ ਆਦਿ ਵਿੱਚ ਸ਼ਮੂਲੀਅਤ ਕੀਤੇ ਜਾਣ ਬਾਰੇ ਮੰਗ ਕੀਤੀ ਤਾਂ ਜੋ ਆਜ਼ਾਦੀ ਮਿਲਣ `ਤੇ ਇਹ ਸਮਾਜ ਵੀ ਦੂਸਰੇ ਸਮਾਜ ਦੇ ਲੋਕਾਂ ਵਾਂਗ ਇੱਜਤ ਅਤੇ ਬਰਾਬਰਤਾ ਵਾਲਾ ਜੀਵਨ ਜੀ ਸਕੇ ਪਰ ਇਹ ਗੱਲ ਹਿੰਦੂ ਸਮਾਜ ਨੂੰ ਹਜ਼ਮ ਨਹੀਂ ਹੋਈ ਇਸ ਬਾਰੇ ਬਹੁਤ ਕੁਝ ਕਿਹਾ ਜਾ ਸਕਦਾ ਹੈ, ਲਿਖਿਆ ਜਾ ਸਕਦਾ ਹੈ  

ਪੰਜਾਬ ਦੀ ਆਰਥਿਕ ਮੰਦੀ ਹਾਲਤ ਹੋਣ ਕਰਕੇ ਤੁਹਾਡੇ ਵੱਲੋਂ ਪੰਜਾਬ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਬਹੁਤ ਰੁਝੇਵੇਂ ਹਨ ਜਿਸ ਕਰਕੇ ਮੈਂ ਇਸ ਘਟਨਾ ਦਾ ਸੰਖੇਪ ਰੂਪ ਵਿੱਚ ਹੀ ਜ਼ਿਕਰ ਕਰ ਰਿਹਾ ਹਾਂਲਾਲਾ ਜੀ ਵੀ ਪੰਜਾਬ ਦੇ ਰਹਿਣ ਵਾਲੇ (ਜਿਸਨੇ ਕਦੀ ਵੀ ਪੰਜਾਬੀ ਨੂੰ ਆਪਣੀ ਮਾਂ ਬੋਲੀ ਨਹੀਂ ਕਿਹਾ) ਸਨ  

ਘਟਨਾ ਇਹ ਹੈ ਕਿ ਅੰਗਰੇਜ਼ ਸਰਕਾਰ ਨੇ ਆਜ਼ਾਦੀ ਦੇਣ ਤੋਂ ਪਹਿਲਾਂ ਲੰਡਨ ਵਿਖੇ ਗੋਲਮੇਜ਼ ਕਾਨਫਰੰਸ ਵਿੱਚ ਵੱਖ-ਵੱਖ ਸਮਾਜਕ ਧਿਰਾਂ ਦੇ ਨੁਮਾਇੰਦਿਆਂ ਨੂੰ ਬੁਲਾ ਕੇ ਉਨ੍ਹਾਂ ਦਾ ਪ੍ਰਸ਼ਾਸਨ ਆਦਿ ਵਿੱਚ ਸ਼ਮੂਲੀਅਤ ਦਾ ਸੂਬੇ ਵਾਰ ਹਿੱਸਾ ਜਾਨਣਾ ਚਾਹਿਆ ਤਾਂ ਜੋ ਸਭ ਧਿਰਾਂ ਨੂੰ ਕੰਸਟੀਚਿਊਟ ਅਸੈਂਬਲੀਵਿੱਚ ਬਣਦੀ ਨੁਮਾਂਇੰਦਗੀ ਦਿੱਤੀ ਜਾ ਸਕੇ  

ਇਸ ਮੀਟਿੰਗ ਵਿੱਚ ਬਾਵਾ ਸਾਹਿਬ ਵੀ ਸ਼ਾਮਲ ਹੋਏ ਤੇ ਉਹਨਾਂ ਨੇ ਵੀ ਦਲਿੱਤ ਸਮਾਜ ਦੀ ਨੁਮਾਂਇੰਦਗੀ ਲਈ ਪ੍ਰਤੀਨਿਧਤਾ ਦੀ ਮੰਗ ਕੀਤੀਦੂਸਰੀਆਂ ਧਿਰਾਂ ਦੇ ਨੁਮਾਂਇੰਦੇ ਵੀ ਹਾਜਰ ਹੋਏ ਤੇ ਆਪੋ ਆਪਣੀ ਪ੍ਰਤੀਨਿਧਤਾ ਦੀ ਮੰਗ ਕੀਤੀ  

ਹਿੰਦੂ ਸਮਾਜ ਵੱਲੋਂ ਇਸ ਮੀਟਿੰਗ ਵਿੱਚ ਮਦਨ ਮੋਹਨ ਮਾਲਵੀਆ ਅਤੇ ਮਹਾਤਮਾ ਗਾਂਧੀ ਵੀ ਸ਼ਾਮਲ ਹੋਏ ਸਨ ਤੇ ਇਹਨਾਂ ਨੇ ਬਾਵਾ ਸਾਹਿਬ ਦੀ ਮੰਗ ਦਾ ਜੋਰਦਾਰ ਵਿਰੋਧ ਕੀਤਾ ਤੇ ਕਿਹਾ ਕਿ ਇਹਨਾਂ ਨੂੰ ਨੁਮਾਂਇੰਦਗੀ ਦੀ ਲੋੜ ਨਹੀਂ ਹੈ ਤੇ ਇਹ ਹਿੰਦੂਆਂ ਦਾ ਹੀ ਹਿੱਸਾ ਹਨ ਭਾਰਤ ਵਿੱਚ ਕੋਈ ਛੂਤਛਾਤ ਨਹੀਂ ਹੈ  

ਪਰ ਬਾਵਾ ਸਾਹਿਬ ਨੇ ਇੱਕ ਅਰਜੀ ਦੇ ਕੇ ਮੰਗ ਕੀਤੀ ਕਿਭਾਰਤ ਵਿੱਚ ਛੂਤਛਾਤ ਹੈ ਜਾਂ ਨਹੀਂਜਾਨਣ ਲਈ ਇੱਕ ਕਮਿਸ਼ਨ ਨਿਯੁਕਤ ਕੀਤਾ ਜਾਵੇਅੰਗਰੇਜ਼ ਸਰਕਾਰ ਨੇ ਇਹ ਮੰਗ ਮੰਨ ਕੇ ਇਸ ਮੰਤਵ ਲਈ John Simon Commission ਨਿਯੁਕਤ ਕਰ ਦਿੱਤਾ ਪਰ ਉਥੇ ਤੇ ਉਦੋਂ ਹੀ ਮਹਾਤਮਾ ਗਾਂਧੀ ਨੇ ਇਸ ਕਮਿਸ਼ਨ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਤੇ ਸਾਰੇ ਭਾਰਤ ਵਿੱਚ ਇਸ ਕਮਿਸ਼ਨ ਦਾ ਵਿਰੋਧ ਕਰਨ ਲਈ ਆਪਣੇ ਸਮਾਜ ਨੂੰ ਸਾਈਮਨ ਕਮਿਸ਼ਨ ਗੋਬੈਕ ਦਾ ਨਾਹਰਾ ਦੇ ਕੇ ਮੁਹਿੰਮ ਸ਼ੁਰੂ ਕੀਤੀ  

ਲਾਲਾ ਲਾਜਪਤ ਰਾਇ ਨੂੰ ਇਸ ਮੁਹਿੰਮ ਦਾ ਡਿਕਟੇਟਰ ਥਾਪਿਆ ਗਿਆਜਦੋਂ ਇਹ ਕਮਿਸ਼ਨ ਪੰਜਾਬ ਆਇਆ ਤਾਂ ਇੱਥੇ ਵੀ ਉਸ ਕਮਿਸ਼ਨ ਦੇ ਵਿਰੋਧ ਵਿੱਚ ਗੋ-ਬੈਕ ਦੇ ਨਾਹਰੇ ਲਾਉਣ ਵਾਲਿਆਂ ਦੀ ਲਾਲਾ ਜੀ ਨੇ ਅਗਵਾਈ ਕੀਤੀ ਜਿਸ ਤੇ ਪੁਲਿਸ ਨੇ ਲਾਠੀਚਾਰਜ ਕੀਤਾ ਤੇ ਇੱਕ ਡੰਡਾ ਲਾਲਾ ਜੀ ਦੀ ਛੱਤਰੀ ਤੇ ਵੀ ਲੱਗਾ ਤੇ ਲਾਲਾ ਜੀ ਦੇ ਸਰੀਰ ਤੇ ਕੋਈ ਡੰਡਾ ਜਾਂ ਸੱਟ ਨਹੀਂ ਲੱਗੀ ਤੇ ਨਾ ਹੀ ਉਸ ਵੇਲੇ ਲਾਲਾ ਜੀ ਦੀ ਮੌਤ ਹੋਈ ਲਾਲਾ ਜੀ ਦਮੇ ਦੇ ਮਰੀਜ ਸਨ ਬਾਅਦ ਵਿੱਚ ਉਹਨਾਂ ਨੂੰ ਦਮੇ ਦਾ ਅਟੈਕ (ਦਮੇ ਕਾਰਨ ਦਿਲ ਦਾ ਅਟੈਕ) ਹੋਇਆ ਲਾਲਾ ਜੀ 22 ਦਿਨ ਹਸਪਤਾਲ ਵਿੱਚ ਰਹਿ ਕੇ ਇਸ ਦਮੇ ਦੀ ਬੀਮਾਰੀ ਕਾਰਨ ਮਰ ਗਏ, ਨਾ ਕਿ ਆਜ਼ਾਦੀ ਲਈ ਘੋਲ ਕਰਦੇਇਸ ਤਰ੍ਹਾਂ ਨਾਲ ਲਾਲਾ ਜੀ ਵੱਲੋਂ ਸਾਈਮਨ ਕਮਿਸ਼ਨ ਦੇ ਵਿਰੋਧ ਦਾ ਭਾਰਤ ਦੀ ਆਜ਼ਾਦੀ ਨਾਲ ਕੋਈ ਸਬੰਧ ਨਹੀਂ ਸੀ ਬਲਕਿ ਦਲਿੱਤ ਸਮਾਜ ਨੂੰ ਬਰਾਬਰਤਾ ਤੋਂ ਵਾਂਝੇ ਰੱਖਣ ਦੀ ਇੱਕ ਕੋਝੀ ਚਾਲ ਸੀ  

ਸਾਈਮਨ ਕਮਿਸ਼ਨ ਨੇ ਜੋ ਪੜਤਾਲ ਛੂਤਛਾਤ ਹੋਣ ਸਬੰਧੀ ਕੀਤੀ ਉਸ ਵਿੱਚ ਬਾਵਾ ਸਾਹਿਬ ਦੇ ਤੱਥਾਂ ਨੂੰ ਸਹੀ ਮੰਨਿਆ (ਇਹ ਰਿਪੋਰਟ ਸਰਕਾਰ ਤੋਂ ਮੰਗਵਾ ਕੇ ਆਪਜੀ ਡੂੰਘੀ ਜਾਣਕਾਰੀ ਲਈ ਘੋਖ ਕਰ ਸਕਦੇ ਹੋ)  

ਕਿਸੇ ਸਮਾਜ ਦੇ ਹਿੱਸੇ ਦਾ ਬਰਾਬਰਤਾ ਦਾ ਹੱਕ ਮਾਰਨ ਵਾਲੇ ਵਿਅਕਤੀ ਨੂੰ ਸ਼ਹੀਦ ਮੰਨਣਾ ਕਿਸੇ ਨੂੰ ਸੋਭਾ ਨਹੀਂ ਦਿੰਦਾ ਭਾਵੇਂ ਭਾਰਤ ਭਰ ਵਿੱਚ ਲੋਕਾਂ ਨੂੰ ਗੁੰਮਰਾਹ ਕਰ ਕੇ ਲਾਲਾ ਜੀ ਨੂੰ ਸ਼ਹੀਦ ਪ੍ਰਚਾਰਿਆ ਗਿਆ ਹੈ ਆਪ ਜੀ ਦੀ ਜਾਣਕਾਰੀ ਵਿੱਚ ਸਹੀ ਤੱਥ, ਕਿਸੇ ਵਿਦਿਅਕ ਲਿਟਰੇਚਰ ਵਿੱਚ ਨਾ ਹੋਣ ਕਾਰਨ ਤੇ ਨਹੀ ਕਿਸੇ ਸਰਕਾਰੀ ਅਧਿਕਾਰੀ ਵੱਲੋਂ ਆਪ ਜੀ ਦੇ ਧਿਆਨ ਵਿੱਚ ਲਿਆਉਣ ਕਾਰਨ, ਨਹੀਂ ਆਏ

ਅਜਿਹੇ ਵਿਅਕਤੀ ਦੀ ਯਾਦਗਾਰ ਸਥਾਪਤ ਕਰਨ ਲਈ ਅਕਾਲੀ ਸਰਕਾਰ ਵੱਲੋਂ ਪਬਲਿਕ ਫੰਡ ਵਿੱਚੋਂ ਖਰਚ ਕਰਨਾ ਦਲਿੱਤ ਸਮਾਜ ਦੇ ਉਹਨਾਂ ਜਖ਼ਮਾਂ ਨੂੰ ਮੁੜ ਹਰਾ ਕਰਨਾ ਹੈ ਜੋ ਲਾਲਾ ਜੀ ਨੇ ਇਸ ਸਮਾਜ ਨੂੰ ਦਿੱਤੇ  

ਆਪ ਜੀ ਇੱਕ ਨਿਰਪੱਖ ਤੇ ਇਮਾਨਦਾਰ ਨੌਜਵਾਨ ਸਿਆਸੀ ਆਗੂ ਹੋ ਇਸ ਲਈ ਇਸਜਾਣਕਾਰੀ ਤੋਂ ਬਾਅਦ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਦੁਖੀਆਂ ਦੇ ਜਖਮਾਂ `ਤੇ ਮਲ੍ਹਮ ਲਾਉਗੇ ਨਾ ਕਿ ਲਾਲਾ ਜੀ ਦੀ ਯਾਦ `ਤੇ ਸਰਕਾਰੀ ਖਰਚ ਕਰਕੇ ਦਲਿੱਤ ਸਮਾਜ ਦੇ ਜਖ਼ਮ ਉਚੋੜੋਗੇ  

ਧੰਨਵਾਦ ਸਹਿਤ,

ਹਿਤੂ 

Sd/-
(
ਰਾਮਚੰਦ ਤਲਵੰਡੀ)

ਪੱਤਰ ਜਨਤਕ ਕਰਨ ਲਈ ਹਦਾਇਤ ਅਨੁਸਾਰ ਜਾਰੀ ਕਰਤਾ:
ਬਲਬੀਰ ਸਿੰਘ ਸੂਚ
, ਐਡਵੋਕੇਟ, ਲੁਧਿਆਣਾ-ਸਿੱਖ ਵਿਚਾਰ ਮੰਚ
www.sikhvicharmanch.com

 http://punjabitribuneonline.com/?p=77537

ਲਾਲਾ ਲਾਜਪਤ ਰਾਏ ਬਾਰੇ ਟਿੱਪਣੀ ਤੇ ਗਾਇਕ ਬੱਬੂ ਮਾਨ ਨੇ ਮੁਆਫੀ ਮੰਗੀ

ਪੱਤਰ ਪ੍ਰੇਰਕ
ਮੁਹਾਲੀ
, 20 ਜੂਨ 2010

ਫਿਲਮ ਅਦਾਕਾਰ ਤੇ ਉੱਘੇ ਗਾਇਕ ਬੱਬੂ ਮਾਨ ਨੇ ਲਾਲਾ ਲਾਜਪਤ ਰਾਏ ਦੇ ਸਬੰਧ ਵਿਚ ਇਕ ਸਟੇਜ ਤੇ ਕੀਤੀਆਂ ਟਿੱਪਣੀਆਂ ਨੂੰ ਵਾਪਸ ਲੈਂਦਿਆਂ ਸਮੁੱਚੇ ਦੇਸ਼ ਵਾਸੀਆਂ ਤੋਂ ਮੁਆਫੀ ਮੰਗੀ ਹੈ

ਅੱਜ ਇਥੇ ਆਪਣੇ ਦਸਤਖਤਾਂ ਹੇਠ ਜਾਰੀ ਤਿੰਨ ਪੰਨਿਆਂ ਦੇ ਮੁਆਫੀਨਾਮੇ ਵਿਚ ਬੱਬੂ ਮਾਨ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਗਾਏ ਗੀਤ ਸਬੰਧੀ ਜੋ ਵੀ ਵਿਵਾਦ ਪੈਦਾ ਹੋਇਆ ਅਤੇ ਦੇਸ਼ ਵਾਸੀਆਂ ਦੇ ਮਨਾਂ ਨੂੰ ਜੋ ਠੇਸ ਪਹੁੰਚੀ, ਉਸ ਦਾ ਉਨ੍ਹਾਂ ਨੂੰ ਬੇਹੱਦ ਅਫਸੋਸ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਕਿਸੇ ਵੀ ਇਨਸਾਨ ਜਾਂ ਸੰਸਥਾ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੈ ਉਨ੍ਹਾਂ ਕਿਹਾ ਕਿ ਇਹ ਸਤਰਾਂ ਸੁਭਾਵਕ ਹੀ ਇਕ ਪੁਸਤਕ ਦੇ ਹਵਾਲੇ ਨਾਲ ਗਾਈਆਂ ਗਈਆਂ ਉਨ੍ਹਾਂ ਸਮੁੱਚੇ ਦੇਸ਼ ਵਾਸੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਇਨ੍ਹਾਂ ਸਤਰਾਂ ਨੂੰ ਉਹ ਕਿਸੇ ਵੀ ਐਲਬਮ ਵਿਚ ਰਿਕਾਰਡ ਨਹੀਂ ਕਰਵਾਉਣਗੇ  

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤੀ ਸਰਦਾਰ ਕਪੂਰ ਸਿੰਘ ਦੀ ਪੁਸਤਕ ਸਾਚੀ ਸਾਖੀ ਵਿਚ ਇਹ ਸਤਰਾਂ ਦਰਜ ਹਨ ਬੱਬੂ ਮਾਨ ਨੇ ਕਿਹਾ ਕਿ ਪਿੰਡ ਢੁੱਡੀਕੇ ਨਾਲ ਸਾਡੀਆਂ ਅੰਦਰੂਨੀ ਭਾਵਨਾਵਾਂ ਜੁੜੀਆਂ ਹੋਈਆਂ ਹਨ ਕਿਉਂਕਿ ਇਸ ਪਿੰਡ ਵਿਚ ਸਾਹਿਤ ਦੇ ਬਾਬਾ ਬੋਹੜ ਜਸਵੰਤ ਸਿੰਘ ਕਮਲ ਅਤੇ ਖੇਡਾਂ ਬਾਰੇ ਲਿਖਣ ਵਾਲੇ ਪ੍ਰਿੰਸੀਪਲ ਸਰਵਣ ਸਿੰਘ ਦਾ ਨਾਂ ਵੀ ਜੁੜਦਾ ਹੈ ਉਨ੍ਹਾਂ ਕਿਹਾ ਕਿ ਇਹ ਸਭ ਕੁੱਝ ਸਹਿਜ ਸੁਭਾਵਿਕ ਹੀ ਹੋਇਆ ਹੈ 

Punjabi singer Babbu Mann apologizes for controversial song
http://punjabnewsline.com/content/punjabi-singer-babbu-mann-apologizes-controversial-song/21388?utm_source=Feed+Burner&utm_medium=%24%7Bpunjabnewsline%2FWzNti%7D&utm_campaign=%28%24%7BPunjabNewsline+News%7D%2
9&utm_content=%24%7Bemail%7D

ਲਾਲਾ ਲਾਜਪਤ ਰਾਇ ਦੀ ਮੌਤ ਦਾ ਅਸਲੀ ਕਾਰਣ
http://www.punjabspectrum.com/writers/index.php?option=com_content&view=article&id=
5425%3A2010-06-17-13-26-36&catid=83%3Apolitical&Itemid=216

 
 
     
 

kithrf
blbIr isMG sUc

 
     
 

ktihrf bol ipaf,
iensfP hMudf dyK ro ipaf,
ijhVf afvy shuM cuwkI jfvy,
ieh kih ky ro ipaf. 

jwj muskrfvy,
pr ktihrf ro ipaf,
ktihrf gUMgf-bolf,
pr iPr vI ro ipaf. 

nf cuwp krfeI,
nf ipwT GsfeI-afeI,
jwj jfxy gUMgf-bolf,
ikAuN ro ipaf??? 

byjfn-byjbfn jLrUr hF,
iesLfrf krn qoN mjLbUr hF,
jwj sfihb nMU ieh kihMdf ro ipaf.

 
 s
muwK pMnf  |  aMgryjI aMk  |  sMcflk  |  bfnI  |  ilMk

Copyright © Balbir Singh Sooch, Chief and Spokesperson, Sikh Vichar Manch, Ludhana, Punjab (India)