Helpless &
News over the News
ਬੇਵਸ
ਤੇ
ਖ਼ਬਰਨਾਮੇ‘ਤੇ
ਖ਼ਬਰ

ਬੇਵਸ
ਖੇਡ ਸੀ ਤੇਰੀ,
ਮੈਂ ਕਹਾਂ ਬੇਵਸ
ਕਦੀ ਬਣਿਆ ਹੰਕਾਰੀ
ਇਹ ਤੇਰੀ ਖੇਡ ਸੀ
ਮੈਨੂੰ ਖਿਡਾਉਣ ਲਈ
ਕਿ
ਮੈਂ
ਜਾਣ ਲਵਾਂ
ਇਹ ਤੇਰੀ ਖੇਡ ਸੀ
ਕੋਈ ਕਹੇ ਹਾਰ ਗਿਆ
ਕੋਈ ਕਹੇ ਭੱਜ ਗਿਆ
ਨਹੀਂ ਪਤਾ! ਕੋਈ ਕੀ ਕੀ ਕਹੇ?
ਇਹ ਤੇਰੀ ਖੇਡ ਸੀ
ਖੇਡ
ਸੀ ਤੇਰੀ,
ਮੈਂ ਕਹਾਂ ਬੇਵਸ
ਕਦੀ ਬਣਿਆ ਹੰਕਾਰੀ
ਨਾ ਮੈਨੂੰ ਮੇਰੀ ਅਗਿਆਨਤਾ,
ਨਾ ਅੰਤ ਦਾ ਪਤਾ ਲੱਗਿਆ
ਖਿਡਾਇਆ,
ਖੇਡਦਾ ਰਿਹਾ
ਇਹ ਤੇਰੀ ਖੇਡ ਸੀ
ਗਿਲੇ-ਸ਼ਿਕਵੇ,
ਹਾਰ-ਜਿੱਤ ਸਾਰੇ ਹੀ
ਇਹ ਤੇਰੀ ਖੇਡ ਸੀ
ਤੂੰ ਖਿਡਾਉਂਦਾ ਰਿਹਾ
ਕਿ ਮੈਂ ਜਾਣ ਲਵਾਂ
ਇਹ ਤੇਰੀ ਖੇਡ ਸੀ
ਕੋਈ ਗੁੰਜਾਇਸ਼ ਨਹੀਂ ਛੱਡੀ
ਕੁੱਝ ਕਹਿਣ ਦੀ
ਹੁਕਮ
‘ਚ
ਹੀ ਰਹੋ ਤੇ ਰਹੂੰ
ਇਹ ਸੀ ਕਹਿਣਾ ਤੇਰਾ
ਇਹ ਤੇਰੀ ਖੇਡ ਸੀ ਤੇ ਰਹੂ
ਨਾ ਗਿਲੇ-ਸ਼ਿਕਵੇ,
ਨਾ ਹਾਰ-ਜਿੱਤ
ਨਾ ਬੇਵਸੀ ਤੇ ਨਾ ਰਿਹਾ ਹੰਕਾਰ
ਨਾ ਅਗਿਆਨਤਾ
ਖਿਡਾਇਆ ਸੀ,
ਖੇਡਦਾ ਰਿਹਾ
ਇਹ ਤੇਰੀ ਖੇਡ ਸੀ
ਜਦੋਂ ਤੇਰੀ ਖੇਡ ਦਾ ਗਿਆਨ ਹੋਇਆ
ਮੇਰੀ ਖੇਡ ਹੀ ਬਦਲ ਗਈ
ਤੇਰੀ
ਖੇਡ
‘ਚ
ਹੀ ਬਦਲ ਗਈ
ਮੇਰੀ ਖੇਡ ਹੀ ਬਦਲ ਗਈ
ਇਹ ਤੇਰੀ ਖੇਡ ਸੀ
ਬਲਬੀਰ
ਸਿੰਘ ਸੂਚ-ਸਿੱਖ ਵਿਚਾਰ ਮੰਚ
06
ਜੂਨ 2010
www.sikhvicharmanch.com, Email:
svmanch@gmail.com
http://www.sikhvicharmanch.com/PoetrySuperior%20and%20Inferior.htm
Updated:
ਸਿੱਖ ਕਤਲੇਆਮ ਚੁਰਾਸੀ ਦੇ ਦੋਸ਼ੀਆਂ
ਨੂੰ
ਸਜ਼ਾ ਨਾ ਹੋਣਾ ਸਰਕਾਰੀ ਅੱਤਵਾਦੀ ਮਾਨਸਿਕਤਾ ਹੀ ਕਾਰਨ ਹੈ--Impact
http://www.sikhvicharmanch.com/Punjabi/Dharam%20ate%20rajniti-Sikh%20Katleam%20Chaurasi%20de%20doshian.htm
News over the News
ਖ਼ਬਰਨਾਮੇ‘ਤੇ
ਖ਼ਬਰ

ਬਾਬਾ ਬੜਬੋਲਾ ਆਖੇ ਗੱਲ
ਸੱਚੀ
ਪਰ
ਚੁਭੀ
ਜਾਂਦੀ
ਹੈ
ਸਿਆਸਤ ਤਾਂ
ਮੈਂ
ਵੀ ਕੀਤੀ
ਚਾਦਰ ਅੰਦਰ ਰਹਿ ਕੇ ਹੀ ਕੀਤੀ
ਕਲਮ ਵੀ ਘੱਟ ਨਹੀਂ ਘਸਾਈ
ਬਚ ਗਿਆਂ ਦੀ ਵੀ ਲਈ ਸੀ ਸਾਰ
ਪਰ ਡਾਲਰਾਂ ਦੇ ਨਿਕਲੇ ਸਾਰੇ ਯਾਰ
ਬਾਬਾ ਬੜਬੋਲਿਆ
ਦੱਸੀਂ
?
ਕੀ ਤੂੰ ਤੇ ਮੈਂ
ਹਾਂ
ਤਾਂਹੀਂਓ ਬੜਬੋਲੇ ਯਾਰ
ਕਿਉਂਕਿ ਡਾਲਰਾਂ ਵਾਲਿਆਂ ਨੇ
ਸਾਡੀ ਲਈ ਨਹੀਂ ਹੈ ਸਾਰ !!!
ਬਾਬਾ ਬੜਬੋਲਿਆ ਤੇਰੇ ਤਾਂ ਹਨ ਪਿੱਛੇ
ਡਾਲਰਾਂ
ਵਾਲੇ
ਯਾਰ
ਇੱਥੇ ਤਾਂ ਸੁੱਕੇ ਤੇ ਨੰਗ
ਰਹਿ
ਕੇ
ਜ਼ਿੰਦਗੀ ਲੜ-ਘੁਲ ਕੇ ਲੰਘਾ ਦਿੱਤੀ
ਡਾਲਰਾਂ ਵਾਲਿਆਂ ਨੇ ਲਈ ਨਹੀਂ ਸਾਰ
ਤੇਰੇ ਤਾਂ ਪਿੱਛੇ ਤੇ ਨਾਲ ਹਨ
ਡਾਲਰਾਂ ਵਾਲੇ ਯਾਰ
ਤਾਂਹੀਂਓ ਤਾਂ ਤੂੰ ਹੈ ਲੜ ਤੇ ਤੁਰ੍ਹਲਾ
ਛੱਡਿਐ
ਮੋਢੇ
‘ਤੇ
ਹੈ ਖੂੰਡਾ ਰੱਖਿਆ
ਮੂੰਹ ਲੋੜ ਤੋਂ ਵੱਧ ਹੈ ਅੱਡਿਐ
ਤੇਰੇ ਤਾਂ ਪਿੱਛੇ ਤੇ ਨਾਲ ਹਨ
ਡਾਲਰਾਂ ਵਾਲੇ ਯਾਰ
ਕੌਣ ਕਰੂਗਾ ਤੇਰੇ
‘ਤੇ
ਇਤਬਾਰ
???
ਕੌਣ ਕਰੂਗਾ ਤੇਰੇ
‘ਤੇ
ਇਤਬਾਰ
???
ਬਲਬੀਰ
ਸਿੰਘ
ਸੂਚ,
ਐਡਵੋਕੇਟ,
ਲੁਧਿਆਣਾ-ਸਿੱਖ ਵਿਚਾਰ ਮੰਚ
www.sikhvicharmanch.com,
Email:
svmanch@gmail.com
|